ਨਵਾਂਸ਼ਹਿਰ 'ਚ ਦਿਨ-ਦਿਹਾੜੇ ਨੌਜਵਾਨ ਦਾ ਹੋਇਆ ਕਤਲ, ਮਾਰੀਆਂ 15 ਗੋਲੀਆਂ
ਨਵਾਂ ਸ਼ਹਿਰ: ਨਵਾਂਸ਼ਹਿਰ ਵਿੱਚ ਦਿਨ-ਦਿਹਾੜੇ ਨੌਜਵਾਨ ਮੱਖਣ ਕੰਗਾਂ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਮੱਖਣ ਕੰਗਾਂ ਨੂੰ 15 ਦੇ ਕਰੀਬ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਰਾਹੋਂ ਤੋਂ ਫਿਲੌਰ ਰੋਡ 'ਤੇ ਕੰਗਾਂ ਦੇ ਪੈਟਰੋਲ ਪੰਪ 'ਤੇ ਹੋਈ ਹੈ। ਉਸ ਉੱਪਰ ਪਹਿਲਾਂ ਲੜਾਈ ਝਗੜੇ ਦੇ ਮੁਕੱਦਮੇ ਦਰਜ ਹਨ। ਦੱਸ ਦੇਈਏ ਕਿ ਮੱਖਣ ਕੰਗਾਂ ਨਵਾਂਸ਼ਹਿਰ ਦੇ ਪਿੰਡ ਕਾਂਗੜਾ ਦਾ ਵਸਨੀਕ ਹੈ ਤੇ ਉਹ ਪੈਟਰੋਲ ਪੰਪ 'ਤੇ ਪੈਟਰੋਲ ਪਾਉਣ ਆਇਆ ਤਾਂ ਚਿੱਟੇ ਰੰਗ ਦੀ ਸਫਾਰੀ ਗੱਡੀ 'ਚ 6 ਵਿਅਕਤੀ ਸਵਾਰ ਸਨ, ਜਿਸ 'ਚ ਸਵਾਰ ਸਾਰਿਆਂ ਨੇ ਮੂੰਹ ਬੰਨ੍ਹ ਕੇ ਅੰਨ੍ਹੇਵਾਹ ਗੋਲੀਆਂ ਚੱਲਾ ਦਿੱਤੀਆਂ। ਇਸ ਤੋ ਬਾਅਦ ਮੱਖਣ ਸਿੰਘ ਨੂੰ 12-15 ਗੋਲੀਆਂ ਮਾਰੀਆਂ ਗਈਆਂ। ਇਸ ਘਟਨਾ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਪੈਟਰੋਲ ਪੰਪ 'ਤੇ ਤੇਲ ਪਾਉਣ ਵਾਲੇ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਸਵੇਰੇ ਇਕ ਵਿਅਕਤੀ ਉਸ ਦੇ ਸਕੂਟਰ 'ਚ ਤੇਲ ਪਾਉਣ ਲਈ ਆਇਆ ਤਾਂ ਪਿੱਛੇ ਤੋਂ ਇਕ ਚਿੱਟੇ ਰੰਗ ਦੀ ਸਫਾਰੀ ਗੱਡੀ ਵੀ ਆਈ ਅਤੇ ਕਾਰ 'ਚ 6 ਦੇ ਕਰੀਬ ਵਿਅਕਤੀ ਸਵਾਰ ਸਨ, ਜਿਨ੍ਹਾਂ ਸਾਰਿਆਂ ਦੇ ਮੂੰਹ ਬੰਦ ਸਨ। ਬੰਨ੍ਹਿਆ ਕਾਰ ਤੋਂ ਹੇਠਾਂ ਉਤਰ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸੇ ਪਿੰਡ ਕੰਗ ਦੇ ਵਸਨੀਕ ਸੁਰਜੀਤ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਪਿੰਡ ਕੰਗ ਦਾ ਵਸਨੀਕ ਹੈ ਅਤੇ ਮੌਜੂਦਾ ਪੰਚਾਇਤ ਦਾ ਪੰਚ ਮੈਂਬਰ ਵੀ ਹੈ। ਉਸਦਾ ਵੱਡਾ ਭਰਾ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਸਦੇ ਦੋ ਬੱਚੇ ਹਨ। ਪਹਿਲਾਂ ਵੀ ਲੜਾਈ ਝਗੜੇ ਦਾ ਮਾਮਲਾ ਦਰਜ ਹੋਇਆ ਸੀ ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਇਹ ਵੀ ਪੜ੍ਹੋ: ਭਗਵੰਤ ਮਾਨ ਅੱਜ ਕਰ ਸਕਦੇ ਇਕ ਹੋਰ ਵੱਡਾ ਐਲਾਨ, ਟਵੀਟ ਕਰ ਦਿੱਤੀ ਜਾਣਕਾਰੀ ਨਵਾਂਸ਼ਹਿਰ ਦੇ ਐੱਸ.ਪੀ.ਡੀ ਸਰਬਜੀਤ ਸਿੰਘ ਬਾਹੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੱਲਾਪੁਰ ਪੈਟਰੋਲ ਪੰਪ 'ਤੇ ਅਣਪਛਾਤੇ 6-7 ਵਿਅਕਤੀਆਂ ਨੇ ਗੋਲੀ ਚਲਾ ਕੇ ਕੰਗ ਵਾਸੀ ਪਿੰਡ ਕੰਗ ਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮੱਖਣ ਸਿੰਘ ਵਾਸੀ ਕੰਗ ਵਜੋਂ ਹੋਈ ਹੈ। ਹਮਲਾਵਰ ਸਫੇਦ ਰੰਗ ਦੀ ਸਫਾਰੀ ਗੱਡੀ 'ਚ ਆਏ ਸਨ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮੌਕੇ 'ਤੇ ਕੁਝ ਸਬੂਤ ਵੀ ਮਿਲੇ ਹਨ, ਜਿਸ ਕਾਰਨ ਜਲਦੀ ਹੀ ਮਾਮਲਾ ਸੁਲਝਾ ਲਿਆ ਗਿਆ। -PTC News