Tue, Apr 8, 2025
Whatsapp

ਜਲੰਧਰ ਰੋਡ 'ਤੇ ਆਈਲੈਟਸ ਸੈਂਟਰ 'ਚ ਹੋਈ ਫਾਈਰਿੰਗ, ਇੱਕ ਨੌਜਵਾਨ ਜ਼ਖਮੀ

Reported by:  PTC News Desk  Edited by:  Riya Bawa -- December 08th 2021 05:18 PM
ਜਲੰਧਰ ਰੋਡ 'ਤੇ ਆਈਲੈਟਸ ਸੈਂਟਰ 'ਚ ਹੋਈ ਫਾਈਰਿੰਗ, ਇੱਕ ਨੌਜਵਾਨ ਜ਼ਖਮੀ

ਜਲੰਧਰ ਰੋਡ 'ਤੇ ਆਈਲੈਟਸ ਸੈਂਟਰ 'ਚ ਹੋਈ ਫਾਈਰਿੰਗ, ਇੱਕ ਨੌਜਵਾਨ ਜ਼ਖਮੀ

ਬਟਾਲਾ: ਜਲੰਧਰ ਰੋਡ 'ਤੇ ਸਥਿਤ ਆਈਲੈਟਸ ਸੈਂਟਰ ਵਿਚ ਫਾਈਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਫਾਈਰਿੰਗ ਵਿੱਚ ਇੱਕ ਨੌਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਹਾਸਲ ਜਾਣਕਾਰੀ ਮੁਤਾਬਕ ਕੁਝ ਨੌਜਵਾਨਾਂ ਦੀ ਆਈਲੈਟਸ ਸੈਂਟਰ ਦੇ ਅੰਦਰ ਤਕਰਾਰ ਇੰਨੀ ਵਧ ਗਈ ਕਿ ਗੱਲ ਗੋਲੀਆਂ ਤੱਕ ਪਹੁੰਚ ਗਈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਬਟਾਲਾ ਦੇ ਨਜਦੀਕ ਪਿੰਡ ਸਰਵਾਲੀ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨਾਂ ਦੇ ਝਗੜੇ 'ਚ ਉਸ ਦੇ ਬੇਟੇ ਦੇ ਗੋਲੀ ਲੱਗੀ ਹੈ ਤੇ ਉਹ ਜੇਰੇ ਇਲਾਜ ਹੈ। ਉੱਥੇ ਹੀ ਰਣਜੀਤ ਸਿੰਘ ਮੁਤਾਬਕ ਆਈਲੈਟਸ ਸੈਂਟਰ 'ਚ ਪੜ੍ਹਨ ਵਾਲੇ ਕਿਸੇ ਨੌਜਵਾਨ ਦਾ ਮਾਮੂਲੀ ਮੋਬਾਈਲ ਫੋਨ ਤੇ ਝਗੜਾ ਹੋਇਆ ਸੀ। ਉਸ ਨੇ ਖੁਦ ਆਈਲੈਟਸ ਸੈਂਟਰ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਇਕੱਠੇ ਬਿਠਾ ਕੇ ਰਾਜ਼ੀਨਾਮਾ ਵੀ ਕਰਵਾ ਦਿੱਤਾ ਪਰ ਜਦ ਉਹ ਤੇ ਉਸ ਦਾ ਭਣੇਵਾਂ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਦੇ ਬੇਟੇ ਦੇ ਗੋਲੀ ਲੱਗੀ ਹੈ। ਅੱਜ ਦੋਵਾਂ ਨੌਜਵਾਨਾਂ ਵੱਲੋਂ ਆਪਣੇ ਸਾਥੀ ਨੌਜਵਾਨਾਂ ਨੂੰ ਬੁਲਾਇਆ ਗਿਆ ਤੇ ਦੋਵਾਂ ਧਿਰਾਂ 'ਚ ਤਕਰਾਰ ਹੋਈ ਤੇ ਆਪਸ 'ਚ ਫਾਇਰਿੰਗ ਵੀ ਹੋਈ। ਇੱਕ ਨੌਜਵਾਨ ਲੋਵਨੀਤ ਸਿੰਘ ਗੋਲੀ ਲੱਗਣ ਨਾਲ ਜਖ਼ਮੀ ਹੋਇਆ ਜਿਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। -PTC News


Top News view more...

Latest News view more...

PTC NETWORK