ਅੰਮ੍ਰਿਤਸਰ ਦੇ ਗਰੀਬ ਪਰਿਵਾਰ ਦਾ ਨੌਜਵਾਨ ਆਇਆ ਅਵਾਰਾ ਪਸ਼ੂਆਂ ਦੀ ਚਪੇਟ 'ਚ
ਅੰਮ੍ਰਿਤਸਰ: ਪੰਜਾਬ ਵਿਚ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਅਵਾਰਾ ਪਸ਼ੂਆਂ ਕਾਰਨ ਆਏ ਦਿਨ ਵੱਡੇ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਕਰਕੇ ਆਏ ਦਿਨ ਲੋਕ ਆਪਣੀ ਜਾਨ ਤੋਂ ਹੱਥ ਧੌਅ ਪੈਂਦੇ ਹਨ ਅਤੇ ਪ੍ਰਸ਼ਾਸ਼ਨ ਦੀ ਨਲਾਇਕੀਆ ਦਾ ਸ਼ਿਕਾਰ ਹੁੰਦੇ ਹਨ ਜਿਸਦਾ ਸ਼ਿਕਾਰ ਅੰਮ੍ਰਿਤਸਰ ਦਾ ਅਭਿਸ਼ੇਕ ਨਾਮ ਦਾ ਨੋਜਵਾਨ ਹੋਇਆ ਹੈ। ਅਵਾਰਾ ਪਸ਼ੂਆਂ ਦੀ ਲਪੇਟ ਵਿਚ ਆਉਣ ਕਾਰਨ ਨੋਜਵਾਨ ਜਿੰਦਗੀ ਮੌਤ ਨਾਲ ਲੜ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸ਼ਨ ਦੀ ਅਣਗੇਲੀ ਕਾਰਨ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਦੀ ਅਣਗੇਲੀ ਕਾਰਨ ਅੱਜ ਸਾਡਾ ਨੋਜਵਾਨ ਬੇਟਾ ਜਿੰਦਗੀ ਮੌਤ ਨਾਲ ਲੜਾਈ ਕਰ ਰਿਹਾ ਹੈ। ਅਸੀਂ ਗਰੀਬ ਆਦਮੀ ਹਾਂ ਅਤੇ ਬੇਟੇ ਦੇ ਇਲਾਜ ਨੂੰ ਲੈ ਕੇ ਹਜਾਰਾਂ ਰੁਪਏ ਨਹੀ ਖਰਚ ਸਕਦੇ। ਪ੍ਰਸ਼ਾਸ਼ਨ ਵੱਲੋਂ ਸਾਡੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਸੂਬੇ ਦੇ ਸਰਹੱਦੀ ਅਤੇ ਕੰਢੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਿਆਪਕ ਯੋਜਨਾ ਦਾ ਐਲਾਨ ਇਸ ਸੰਬੰਧੀ ਸ਼ੋਸ਼ਲ ਐਕਟੀਵਿਸਟ ਵਰੁਣ ਸਰੀਨ ਨੇ ਦੱਸਿਆ ਕਿ ਆਏ ਦਿਨ ਲੋਕ ਪ੍ਰਸ਼ਾਸ਼ਨ ਦੀ ਅਣਗਲੀ ਦਾ ਸ਼ਿਕਾਰ ਹੋ ਰਹੇ ਹਨ ਪਰ ਨਿਗਮ ਪ੍ਰਸ਼ਾਸ਼ਨ ਦੇ ਕੰਨਾਂ ਉਪਰ ਜੂੰ ਨਹੀ ਸਰਕ ਰਹੀ ਅਤੇ ਲੋਕ ਜਿੰਦਗੀ ਮੌਤ ਦੀ ਲੜਾਈ ਲੜਣ ਨੂੰ ਮਜਬੂਰ ਹਨ ਅਸੀ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾ ਕਿ ਉਹ ਇਸ ਪ੍ਰਤੀ ਪੁਖਤਾ ਪ੍ਰਬੰਧ ਕਰਨ। (ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ) -PTC News