ਗੁਜਰਾਤ: ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਇੱਕ ਗਰਬਾ ਪ੍ਰੋਗਰਾਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਪਾਣੀ ਦੀ ਬੋਤਲ ਸੁੱਟੀ ਗਈ। ਹਾਲਾਂਕਿ ਇਹ ਪਲਾਸਟਿਕ ਦੀ ਬੋਤਲ ਕੇਜਰੀਵਾਲ ਦੇ ਸਿਰ ਦੇ ਉੱਪਰੋਂ ਲੰਘ ਗਈ। ਸ਼ਨੀਵਾਰ ਰਾਤ ਨੂੰ ਜਦੋਂ ਕੇਜਰੀਵਾਲ ਨਰਾਤਿਆਂ ਦੇ ਗਰਬਾ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਵਧਾਈ ਦੇ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਵੱਲ ਪਿੱਛਿਓਂ ਬੋਤਲ ਸੁੱਟ ਦਿੱਤੀ। ਆਖ਼ਰੀ ਸਮੇਂ ਵਿੱਚ ਉਨ੍ਹਾਂ ਨੇ ਰਾਸ ਉਤਸਵ ਵਿੱਚ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ।
ਆਮ ਆਦਮੀ ਪਾਰਟੀ ਦੇ ਮੀਡੀਆ ਕਨਵੀਨਰ ਸੁਕਨਰਾਜ ਨੇ ਦੱਸਿਆ ਕਿ ਬੋਤਲ ਕੁਝ ਦੂਰੀ ਤੋਂ ਸੁੱਟੀ ਗਈ ਸੀ। ਬੋਤਲ ਕੇਜਰੀਵਾਲ ਦੇ ਸਿਰ ਤੋਂ ਲੰਘ ਗਈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਬੋਤਲ ਕੇਜਰੀਵਾਲ 'ਤੇ ਸੁੱਟੀ ਗਈ ਸੀ, ਪਰ ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਮਾਮਲਾ ਕੀ ਸੀ। ਇਸ ਸਬੰਧੀ ਪੁਲਿਸ ਕੋਲ ਜਾਣ ਦੀ ਲੋੜ ਨਹੀਂ ਸੀ।