ਸਿੱਧੂ ਮੂਸੇਵਾਲਾ ਦੀ ਪਿਤਾ ਨਾਲ ਬਹੁਤ ਇਮੋਸ਼ਨਲ ਤਸਵੀਰ ਆਈ ਸਾਹਮਣੇ, ਫੈਨਸ ਕਰ ਰਹੇ ਸ਼ੇਅਰ
Emotional picture of Sidhu Moosewala with his father: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਸਾਡੇ ਮਨਾਂ ਵਿੱਚ ਤਾਜ਼ਾ ਹਨ। ਉਸ ਵੱਲੋਂ ਗਾਏ ਗੀਤ ਅੱਜ ਵੀ ਸਾਨੂੰ ਉਨ੍ਹਾਂ ਦੀਆਂ ਯਾਦਾਂ ਵਿੱਚ ਲੈ ਜਾਂਦੇ ਹਨ। ਦੱਸ ਦੇਈਏ ਕਿ 29 ਮਈ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ 'ਤੇ 30 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਹਮਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਜਵਾਹਰਕੇ ਨੇੜੇ ਹੋਇਆ। ਇਸ ਦੌਰਾਨ ਇਕ ਵਾਰ ਫਿਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਹੈ। ਇਹ ਫੋਟੋ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਹੈ।
ਇਹ ਵੀ ਪੜ੍ਹੋ: SKM ਨੇ ਆਪਣੀਆਂ ਮੰਗਾਂ ਨੂੰ ਲੈ ਕੇ 31 ਜੁਲਾਈ ਨੂੰ ਪੂਰਾ ਦੇਸ਼ 'ਚ ਚੱਕਾ ਜਾਮ ਕਰਨ ਦਾ ਕੀਤਾ ਐਲਾਨ
ਇਸ ਤਸਵੀਰ `ਚ ਮੂਸੇਵਾਲਾ ਆਪਣੇ ਪਿਤਾ ਨਾਲ ਨਜ਼ਰ ਆ ਰਹੇ ਹਨ। ਇਸ ਫ਼ੋਟੋ ਤੇ ਹੁਣ ਤੱਕ 1.6 ਮਿਲੀਅਨ ਯਾਨਿ 16 ਲੱਖ ਲਾਈਕਸ ਹਨ ਤੇ ਲੱਖ ਦੇ ਕਰੀਬ ਕਮੈਂਟਸ ਹਨ। ਲੋਕ ਆਪਣੇ ਚਹੇਤੇ ਸੁਪਰਸਟਾਰ ਦੀ ਤਸਵੀਰ ਦੇਖ ਕੇ ਇਮੋਸ਼ਨਲ ਹੋ ਰਹੇ ਹਨ ਦੱਸ ਦੇਈਏ ਕਿ ਇਸ ਫੋਟੋ ਦੀ ਕਹਾਣੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਗਈ ਹੈ। ਲੋਕ ਲਿਖ ਰਹੇ ਹਨ ਕਿ ਪਿਓ-ਪੁੱਤ ਦੀ ਜੋੜੀ ਨਜ਼ਰ ਆ ਗਈ। ਇਸ ਦੇ ਨਾਲ ਹੀ ਕੁਝ ਲੋਕ ਇਮੋਜੀ ਨਾਲ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕਰ ਰਹੇ ਹਨ।
ਫ਼ੈਨਜ਼ ਹੀ ਨਹੀਂ ਪੰਜਾਬੀ ਇੰਡਸਟਰੀ ਵੀ ਉਨ੍ਹਾਂ ਦੀ ਇਸ ਤਸਵੀਰ 'ਤੇ ਕਮੈਂਟ ਕਰ ਰਹੀ ਹੈ। ਮੂਸੇਵਾਲਾ ਦੀ ਪੋਸਟ 'ਤੇ ਜੌਰਡਨ ਸੰਧੂ, ਬੰਟੀ ਬੈਂਸ ਤੇ ਸੋਨਮ ਬਾਜਵਾ ਸਣੇ ਹੋਰ ਕਈ ਹਸਤੀਆਂ ਨੇ ਕਮੈਂਟਸ ਕੀਤੇ।View this post on Instagram