ਕੁਦਰਤ ਦੀ ਅਨੋਖੀ ਸਿਰਜਣਾ, ਦੋ ਸਿਰਾਂ ਵਾਲਾ ਵਿਲੱਖਣ ਕਬੂਤਰ
ਲੁਧਿਆਣਾ: ਪੰਜਾਬ ਵਿਚ ਜੁੜਵੇਂ ਬੱਚਿਆਂ ਦੀਆਂ ਖ਼ਬਰਾਂ ਅਕਸਰ ਸੁਣੀਆਂ ਹਨ ਪਰ ਪੰਛੀਆਂ ਦੇ ਜੁੜਵੇਂ ਹੋਣ ਦੀਆਂ ਖ਼ਬਰ ਪਹਿਲੀ ਵਾਰ ਜਾਣ ਕੇ ਹੈਰਾਨ ਹੋਵੋਗੇ। ਸਰੀਰ ਤੋਂ ਜੁਡ਼ੇ ਅੰਮ੍ਰਿਤਸਰ ਦੇ ਦੋ ਭਰਾਵਾਂ ਸੋਹਣਾ-ਮੋਹਣਾ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਪਰ ਇਹੀ ਇਕ ਅਜਿਹੀ ਹੀ ਅਨੋਖੀ ਖ਼ਬਰ ਲੁਧਿਆਣੇ ਤੋਂ ਸਾਹਮਣੇ ਆਈ ਹੈ ਜਿਥੇ ਇਕ ਧਡ਼ ਤੇ ਦੋ ਸਿਰਾਂ ਵਾਲਾ ਕਬੂਤਰ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਕਬੂਤਰ ਬਹੁਤ ਅਨੋਖਾ ਹੈ ਤੇ ਲੋਕ ਇਸ ਨੂੰ ਵੇਖਣ ਲਈ ਬਹੁਤ ਜ਼ਿਆਦਾ ਉਤਸੁਕ ਹਨ। ਦੱਸ ਦੇਈਏ ਕਿ ਇਹ ਮਾਮਲਾ ਸ਼ਹਿਰ ਦੇ ਰਖਬਾਗ ਇਲਾਕੇ ਦਾ ਹੈ ਜਿਥੇ ਇਸ ਦੁਰਲੱਭ ਕਬੂਤਰ ਨੂੰ ਕੈਮਰੇ ’ਚ ਕੈਦ ਕੀਤਾ ਗਿਆ ਹੈ। ਲੁਧਿਆਣੇ ਦੇ ਡਾ. ਸਮੀਰ ਡੋਗਰਾ ਨੇ ਉਨ੍ਹਾਂ ਜਿਉਂ ਹੀ ਇਹ ਤਸਵੀਰ ਇੰਟਰਨੈੱਟ ’ਤੇ ਸ਼ੇਅਰ ਕੀਤੀ, ਲੋਕ ਹੈਰਾਨ ਰਹਿ ਗਏ। ਕੁਝ ਲੋਕਾਂ ਵੱਲੋਂ ਬਹੁਤ ਹੀ ਹੈਰਾਨ ਜਨਕ ਕੰਮੈਂਟ ਤੇ ਇਮੋਜੀ ਭੇਜੇ ਗਏ ਹਨ। ਡਾ. ਸਮੀਰ ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ ਸਾਢੇ ਪੰਜ ਵਜੇ ਸੈਰ ਲਈ ਰੱਖਬਾਗ ਪੁੱਜੇ। ਉੱਥੇ ਟੁਆਏ ਟ੍ਰੇਨ ਪਿੱਛੇ ਉਨ੍ਹਾਂ ਨੂੰ ਇਹ ਦੁਰਲੱਭ ਕਬੂਤਰ ਦਿਸਿਆ ਜਿਸ ਦਾ ਧਡ਼ ਇਕ ਸੀ ਪਰ ਸਿਰ ਦੋ ਸਨ। ਪਹਿਲਾਂ ਤਾਂ ਉਨ੍ਹਾਂ ਨੂੰ ਲੱਗਾ ਕਿ ਦੋ ਕਬੂਤਰ ਜੁਡ਼ ਕੇ ਬੈਠੇ ਹਨ ਪਰ ਜਦੋਂ ਧਿਆਨ ਨਾਲ ਦੇਖਿਆ ਤਾਂ ਉਨ੍ਹਾਂ ਦੇ ਦੋ ਹੀ ਪੈਰ ਸਨ। ਉੱਥੇ ਮੌਜੂਦ ਇਕ ਆਦਮੀ ਨੇ ਦੱਸਿਆ ਕਿ ਇਹ ਕਬੂਤਰ ਚਾਰ-ਪੰਜ ਦਿਨ ਪਹਿਲਾਂ ਹੀ ਇੱਥੇ ਆਇਆ ਹੈ ਤੇ ਮੁਸ਼ਕਲ ਨਾਲ 10-15 ਫੁੱਟ ਉਚਾਈ ਤਕ ਹੀ ਉੱਡ ਪਾਉਂਦਾ ਹੈ। ਇਹ ਵੀ ਪੜ੍ਹੋ: ਪਟਿਆਲਾ 'ਚ ਚੱਲਦੇ ਸਮਾਗਮ 'ਚ ਚੱਲੀ ਗੋਲੀ, 22 ਸਾਲਾਂ ਨੌਜਵਾਨ ਜ਼ਖ਼ਮੀ ਲੋਕਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਬਹੁਤ ਦੁਰਲੱਭ ਹੈ। ਆਮ ਤੌਰ ’ਤੇ ਅਜਿਹੇ ਪੰਛੀਆਂ ਦੇ ਦੋਵੇਂ ਸਿਰ ਇਕੱਠੇ ਕੰਮ ਨਹੀਂ ਕਰਦੇ ਪਰ ਇਸ ਕਬੂਤਰ ਦੇ ਦੋਵੇਂ ਸਿਰ ਕੰਮ ਕਰ ਰਹੇ ਹਨ। ਜ਼ਿਆਦਾਤਰ ਕਬੂਤਰਾਂ ਦੀ ਉਮਰ 9 ਤੋਂ 15 ਸਾਲ ਹੁੰਦੀ ਹੈ। -PTC News