Sun, Jan 12, 2025
Whatsapp

ਲੁਧਿਆਣਾ ਦੇ ਰਾਹੋ ਰੋਡ 'ਤੇ ਟਿੱਪਰ ਨੇ ਇੱਕ ਵਿਅਕਤੀ ਨੂੰ ਕੁਚਲਿਆ, ਗੁੱਸੇ 'ਚ ਲੋਕਾਂ ਨੇ ਕੀਤਾ ਰੋਡ ਜਾਮ

Reported by:  PTC News Desk  Edited by:  Riya Bawa -- June 22nd 2022 01:06 PM
ਲੁਧਿਆਣਾ ਦੇ ਰਾਹੋ ਰੋਡ 'ਤੇ ਟਿੱਪਰ ਨੇ ਇੱਕ ਵਿਅਕਤੀ ਨੂੰ ਕੁਚਲਿਆ, ਗੁੱਸੇ 'ਚ ਲੋਕਾਂ ਨੇ ਕੀਤਾ ਰੋਡ ਜਾਮ

ਲੁਧਿਆਣਾ ਦੇ ਰਾਹੋ ਰੋਡ 'ਤੇ ਟਿੱਪਰ ਨੇ ਇੱਕ ਵਿਅਕਤੀ ਨੂੰ ਕੁਚਲਿਆ, ਗੁੱਸੇ 'ਚ ਲੋਕਾਂ ਨੇ ਕੀਤਾ ਰੋਡ ਜਾਮ

ਲੁਧਿਆਣਾ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅਜਿਹੇ 'ਚ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਜਿਥੇ ਰਾਹੋ ਰੋਡ 'ਤੇ ਇੱਕ ਸਕੂਟੀ ਸਵਾਰ ਨੂੰ ਇੱਕ ਖਾਲੀ ਰੇਤ ਦੇ ਟਿੱਪਰ ਨੇ ਕੁਚਲ ਦਿੱਤਾ। ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਹਾਦਸਾ ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਅੱਜ ਸਵੇਰੇ ਥਾਣਾ ਮੇਹਰਬਾਨ ਅਧੀਨ ਪੈਂਦੇ ਰਾਹੋ ਰੋਡ 'ਤੇ ਵਾਪਰਿਆ ਹੈ। ਲੁਧਿਆਣਾ ਦੇ ਰਾਹੋ ਰੋਡ 'ਤੇ ਟਿੱਪਰ ਨੇ ਇੱਕ ਵਿਅਕਤੀ ਨੂੰ ਕੁਚਲਿਆ, ਗੁੱਸੇ 'ਚ ਲੋਕਾਂ ਨੇ ਕੀਤਾ ਰੋਡ ਜਾਮ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਰਾਹੋ ਰੋਡ ਬਲਦੇਵ ਨਗਰ ਦਾ ਰਹਿਣ ਵਾਲਾ ਹੈ। ਹਾਦਸੇ ਤੋਂ ਬਾਅਦ ਲੋਕਾਂ ਨੇ ਘਟਨਾ ਵਾਲੀ ਥਾਂ 'ਤੇ ਜਾਮ ਲਗਾ ਦਿੱਤਾ। ਮ੍ਰਿਤਕ ਅੱਜ ਸਵੇਰੇ ਮੇਹਰਬਾਨ ਇਲਾਕੇ ਵਿੱਚ ਸੌਦਾਗਰ ਨਾਮ ਦੀ ਫੈਕਟਰੀ ਵਿੱਚ ਕੰਮ ਕਰਨ ਜਾ ਰਿਹਾ ਸੀ। ਹਾਦਸੇ ਤੋਂ ਤੁਰੰਤ ਬਾਅਦ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਥਾਣਾ ਮੇਹਰਬਾਨ ਦੀ ਪੁਲਸ ਨੂੰ ਦਿੱਤੀ। ਕੁਝ ਸਮੇਂ ਬਾਅਦ ਮੌਕੇ ’ਤੇ ਪੁਲੀਸ ਅਧਿਕਾਰੀ ਵੀ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲੁਧਿਆਣਾ ਦੇ ਰਾਹੋ ਰੋਡ 'ਤੇ ਟਿੱਪਰ ਨੇ ਇੱਕ ਵਿਅਕਤੀ ਨੂੰ ਕੁਚਲਿਆ, ਗੁੱਸੇ 'ਚ ਲੋਕਾਂ ਨੇ ਕੀਤਾ ਰੋਡ ਜਾਮ ਮਰਨ ਵਾਲੇ ਵਿਅਕਤੀ ਦਾ ਨਾਮ ਰਾਮ ਤੀਰਥ ਹੈ। ਰਾਮ ਤੀਰਥ ਫੈਕਟਰੀ ਵਿੱਚ ਸੁਪਰਵਾਈਜ਼ਰ ਦਾ ਕੰਮ ਕਰਦਾ ਸੀ। ਆਸ-ਪਾਸ ਦੇ ਲੋਕਾਂ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਪੁਲਸ ਖਿਲਾਫ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫਰਾਰ ਟਿੱਪਰ ਚਾਲਕ ਜਮਾਲਪੁਰ ਇਲਾਕੇ ਦਾ ਰਹਿਣ ਵਾਲਾ ਹੈ। ਪਰਿਵਾਰਕ ਮੈਂਬਰਾਂ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਵੀ ਮੌਕੇ 'ਤੇ ਪਹੁੰਚ ਗਏ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲੀਸ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਲੁਧਿਆਣਾ ਦੇ ਰਾਹੋ ਰੋਡ 'ਤੇ ਟਿੱਪਰ ਨੇ ਇੱਕ ਵਿਅਕਤੀ ਨੂੰ ਕੁਚਲਿਆ, ਗੁੱਸੇ 'ਚ ਲੋਕਾਂ ਨੇ ਕੀਤਾ ਰੋਡ ਜਾਮ ਇਹ ਵੀ ਪੜ੍ਹੋ: ਥਾਣੇਦਾਰ ਨੂੰ ਸਮਝੌਤਾ ਕਰਵਾਉਣਾ ਪਿਆ ਮਹਿੰਗਾ, ਵਕੀਲ ਨੇ ਝਾੜਿਆ ਕੁਟਾਪਾ ਰਾਹੋਂ ਰੋਡ ਜਾਮ ਹੋਣ ਕਾਰਨ ਜਾਮ ਦੀ ਸਥਿਤੀ ਬਣੀ ਰਹੀ। ਡੀਐਸਪੀ ਜੋਤੀ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਪੁਲਿਸ ਮੁਤਾਬਕ ਪਰਿਵਾਰ ਨਾਲ ਗੱਲਬਾਤ ਚੱਲ ਰਹੀ ਹੈ। ਜਲਦੀ ਹੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਟਿੱਪਰ ਚਾਲਕ ਇਸ ਸੜਕ 'ਤੇ ਲੋਕਾਂ ਨੂੰ ਕੁਚਲ ਚੁੱਕੇ ਹਨ। ਇਹ ਉਹੀ ਲੋਕ ਹਨ ਜੋ ਰੇਤ ਦੀ ਨਾਜਾਇਜ਼ ਮਾਈਨਿੰਗ ਕਰਦੇ ਹਨ। ਪੁਲਿਸ ਵੀ ਇਸ ਮਾਮਲੇ ਵਿੱਚ ਚੁੱਪ ਹੈ। -PTC News


Top News view more...

Latest News view more...

PTC NETWORK