ਕਿਊਬਾ 'ਚ ਬਿਜਲੀ ਡਿੱਗਣ ਕਾਰਨ ਤੇਲ ਟੈਂਕ 'ਚ ਲੱਗੀ ਭਿਆਨਕ ਅੱਗ, 80 ਜ਼ਖਮੀ, 17 ਲਾਪਤਾ
Cuba light strike: ਕਿਊਬਾ ਦੇ ਸ਼ਹਿਰ ਮਾਟਾਨਜ਼ਾਸ ਵਿੱਚ ਸਥਿਤ ਕੱਚੇ ਤੇਲ ਦੇ ਭੰਡਾਰਨ ਵਾਲੇ ਟੈਂਕ ਵਿੱਚ ਬਿਜਲੀ ਡਿੱਗਣ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਨੇ ਹੋਰ ਟੈਂਕਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਕਿਊਬਾ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ 'ਚ ਕਰੀਬ 80 ਲੋਕ ਜ਼ਖਮੀ ਹੋਏ ਹਨ, ਜਦਕਿ 17 ਫਾਇਰਫਾਈਟਰ ਲਾਪਤਾ ਹਨ। ਬਿਜਲੀ ਮੰਤਰਾਲੇ ਨੇ ਟਵੀਟ ਕੀਤਾ ਕਿ ਅੱਗ ਬੁਝਾਉਣ ਵਾਲੇ ਅਤੇ ਹੋਰ ਮਾਹਿਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਬਿਜਲੀ ਡਿੱਗਣ ਕਾਰਨ ਇਕ ਟੈਂਕ ਨੂੰ ਅੱਗ ਲੱਗ ਗਈ, ਜੋ ਬਾਅਦ ਵਿਚ ਦੂਜੇ ਟੈਂਕ ਵਿਚ ਫੈਲ ਗਈ। ਮਾਟਾਨਜ਼ਾਸ ਦੀ ਸੂਬਾਈ ਸਰਕਾਰ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹਾਦਸੇ 'ਚ ਜ਼ਖਮੀਆਂ ਦੀ ਗਿਣਤੀ 80 ਤੱਕ ਪਹੁੰਚ ਗਈ ਹੈ, ਜਦਕਿ 17 ਲੋਕ ਲਾਪਤਾ ਹਨ।
ਇਹ ਵੀ ਪੜ੍ਹੋ : 'ਆਪ' ਨੇ ਆਪਣੀ ਜਿੱਤ ਦੇ ਜਸ਼ਨ ਨੂੰ ਮਨਾਉਣ ਲਈ ਸਰਕਾਰੀ ਖਜ਼ਾਨੇ ਨੂੰ ਲਾਇਆ ਲੱਖਾਂ ਦਾ ਚੂਨਾ
ਦੱਸ ਦਈਏ ਕਿ ਇਸ ਮਹੀਨੇ ਦੇ ਆਖਰੀ ਹਫਤੇ ਲੀਬੀਆ 'ਚ ਇਕ ਈਂਧਨ ਟੈਂਕਰ 'ਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋ ਗਿਆ ਸੀ, ਜਿਸ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 76 ਹੋਰ ਜ਼ਖਮੀ ਹੋ ਗਏ ਸਨ। ਸਰਕਾਰੀ ਲੀਬੀਅਨ ਨਿਊਜ਼ ਏਜੰਸੀ ਨੇ ਕਿਹਾ ਕਿ ਟੈਂਕਰ ਟਰੱਕ ਨੂੰ ਅੱਗ ਲੱਗਣ ਤੋਂ ਪਹਿਲਾਂ ਹੀ ਪਲਟ ਗਿਆ। ਉਸ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦੇ ਬਾਵਜੂਦ ਪੈਟਰੋਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਹੋਇਆ ਹੈ।
-PTC News