Wed, Nov 13, 2024
Whatsapp

ਲਾਕਡਾਊਨ ਵੇਲੇ ਜ਼ਬਤ ਕੀਤੇ ਵਾਹਨ ਛੁਡਾਉਣ ਲਈ ਵਿਸ਼ੇਸ਼ ਅਦਾਲਤ ਲਗਾਈ ਜਾਵੇਗੀ

Reported by:  PTC News Desk  Edited by:  Ravinder Singh -- July 13th 2022 06:04 PM
ਲਾਕਡਾਊਨ ਵੇਲੇ ਜ਼ਬਤ ਕੀਤੇ ਵਾਹਨ ਛੁਡਾਉਣ ਲਈ ਵਿਸ਼ੇਸ਼ ਅਦਾਲਤ ਲਗਾਈ ਜਾਵੇਗੀ

ਲਾਕਡਾਊਨ ਵੇਲੇ ਜ਼ਬਤ ਕੀਤੇ ਵਾਹਨ ਛੁਡਾਉਣ ਲਈ ਵਿਸ਼ੇਸ਼ ਅਦਾਲਤ ਲਗਾਈ ਜਾਵੇਗੀ

ਚੰਡੀਗੜ੍ਹ : ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸਾਲ 2020-21 ਵਿੱਚ ਲਾਕਡਾਊਨ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਈ ਚਲਾਨ ਕੀਤੇ ਸਨ। ਕਈ ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ। ਟ੍ਰੈਫਿਕ ਪੁਲਿਸ ਵੱਲੋਂ ਉਲੰਘਣਾ ਕਰਨ ਵਾਲੇ ਕਾਫੀ ਵਾਹਨ ਜ਼ਬਤ ਕੀਤੇ ਗਏ ਸਨ। ਕਾਫੀ ਦੇਰ ਤੋਂ ਪੁਲਿਸ ਕੋਲ ਜ਼ਬਤ ਕੀਤੀਆਂ ਗੱਡੀਆਂ ਪਈਆਂ ਹਨ ਪਰ ਉਨ੍ਹਾਂ ਨੂੰ ਛੁਡਾਉਣ ਕੋਈ ਨਹੀਂ ਆਇਆ। ਹੁਣ ਇਨ੍ਹਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਲਾਕਡਾਊਨ ਵੇਲੇ ਜ਼ਬਤ ਕੀਤੇ ਵਾਹਨ ਛੁਡਾਉਣ ਲਈ ਵਿਸ਼ੇਸ਼ ਅਦਾਲਤ ਲਗਾਈ ਜਾਵੇਗੀਹਾਲਾਂਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਮੌਕਾ ਦਿੱਤਾ ਹੈ ਕਿ ਉਹ 16 ਜੁਲਾਈ ਨੂੰ ਵਿਸ਼ੇਸ਼ ਨੈਸ਼ਨਲ ਲੋਕ ਅਦਾਲਤ ਵਿੱਚ ਆ ਕੇ ਚਲਾਨ ਭਰ ਕੇ ਆਪਣੇ ਵਾਹਨਾਂ ਨੂੰ ਛੁਡਵਾ ਲੈਣ ਨਹੀਂ ਤਾਂ ਇਨ੍ਹਾਂ ਦੀ ਨਿਲਾਮੀ ਕੀਤੀ ਜਾਵੇਗੀ। ਇਹ ਵਿਸ਼ੇਸ਼ ਅਦਾਲਤ ਸੈਕਟਰ 43 ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸਥਾਪਤ ਕੀਤੀ ਜਾਵੇਗੀ। ਇਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਕ ਆਖਰੀ ਮੌਕਾ ਦਿੱਤਾ ਗਿਆ ਹੈ। ਲਾਕਡਾਊਨ ਵੇਲੇ ਜ਼ਬਤ ਕੀਤੇ ਵਾਹਨ ਛੁਡਾਉਣ ਲਈ ਵਿਸ਼ੇਸ਼ ਅਦਾਲਤ ਲਗਾਈ ਜਾਵੇਗੀਚੰਡੀਗੜ੍ਹ ਟ੍ਰੈਫਿਕ ਪੁਲਿਸ ਸਾਲ 2020-21 ਸੈਸ਼ਨ ਲਈ ਲਗਭਗ 7400 ਬਕਾਇਆ ਚਲਾਨਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਇਸ ਸੈਸ਼ਨ ਵਿੱਚ 2300 ਵਾਹਨ ਵੀ ਜ਼ਬਤ ਕੀਤੇ ਗਏ। ਇਨ੍ਹਾਂ ਵਾਹਨਾਂ ਦੇ ਰਜਿਸਟਰਡ ਮਾਲਕਾਂ ਨੂੰ ਨੋਟਿਸ ਜਾਰੀ ਕਰ ਕੇ ਇਨ੍ਹਾਂ ਵਾਹਨਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਚਲਾਨ ਦਾ ਭੁਗਤਾਨ ਕਰ ਕੇ ਵਾਹਨ ਨੂੰ ਰਿਹਾਅ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੇ ਕਿਹਾ ਹੈ ਕਿ ਸਾਲ 2020 ਵਿੱਚ ਕੀਤੇ ਗਏ ਹੋਰ ਟ੍ਰੈਫਿਕ ਚਲਾਨ ਵੀ ਲੋਕ ਅਦਾਲਤ ਵਿੱਚ ਭਰੇ ਜਾ ਸਕਦੇ ਹਨ। ਜ਼ਬਤ ਕੀਤੇ ਵਾਹਨਾਂ ਦੀ ਸੂਚੀ ਚੰਡੀਗੜ੍ਹ ਪੁਲਿਸ ਦੀ ਵੈੱਬਸਾਈਟ 'ਤੇ ਵੀ ਉਪਲਬਧ ਹੈ। ਇਹ ਹੀ ਪੜ੍ਹੋ : ਬਿਜਲੀ ਮੰਤਰੀ ਵੱਲੋਂ ਡਿਊਟੀ ਤੋਂ ਗ਼ੈਰ-ਹਾਜ਼ਰ ਰੋਡਵੇਜ਼ ਦਾ ਇੰਸਪੈਕਟਰ ਮੁਅੱਤਲ


Top News view more...

Latest News view more...

PTC NETWORK