Wed, Jan 15, 2025
Whatsapp

ਤਰਨਤਾਰਨ ਦੇ ਇਹ ਪਿੰਡ ਵਿਚੋਂ ਮਿਲਿਆ ਪਾਕਿਸਤਾਨੀ ਡਰੋਨ

Reported by:  PTC News Desk  Edited by:  Pardeep Singh -- January 18th 2022 06:49 PM
ਤਰਨਤਾਰਨ ਦੇ ਇਹ ਪਿੰਡ ਵਿਚੋਂ ਮਿਲਿਆ ਪਾਕਿਸਤਾਨੀ ਡਰੋਨ

ਤਰਨਤਾਰਨ ਦੇ ਇਹ ਪਿੰਡ ਵਿਚੋਂ ਮਿਲਿਆ ਪਾਕਿਸਤਾਨੀ ਡਰੋਨ

ਤਰਨਤਾਰਨ: ਪਾਕਿਸਤਾਨ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਬਾਰਡਰ ਏਰੀਆ ਵਿੱਚ ਡਰੋਨ ਮਿਲਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਤਰਨਤਾਰਨ ਦੇ ਪਿੰਡ ਹਵੇਲੀਆਂ ਨਜ਼ਦੀਕ ਬੁਰਜੀ ਨੰਬਰ 124/27/28 ਤੋਂ ਤਾਰਪਾਰ ਇਲਾਕੇ ਵਿੱਚ ਬੀਐਸਐਫ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਇਸ ਦੌਰਾਨ ਪਾਕਿਸਤਾਨੀ ਡਰੋਨ ਮਿਲਿਆ ਹੈ। ਫਿਲਹਾਲ ਹਾਲ ਇਸ ਮਾਮਲੇ ਦੀ ਬੀਐਸਐਫ਼ ਆਪਣੇ ਪੱਧਰ ਉੱਤੇ ਜਾਂਚ ਕਰ ਰਿਹਾ ਹੈ। ਡਰੋਨ ਮਿਲਣ ਦੇ ਬਾਰੇ ਬੀਐਸਐਫ ਦਾ ਕੋਈ ਵੀ ਅਧਿਕਾਰੀ ਕੁਝ ਕਹਿਣ ਨੂੰ ਤਿਆਰ ਨਹੀਂ ਹੈ। ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਡਰੋਨ ਆਉਣ ਦੀ ਘਟਨਾ ਕੋਈ ਨਵੀਂ ਨਹੀਂ ਹੈ ਪਹਿਲਾਂ ਵੀ ਕਈ ਵਾਰ ਪਾਕਿ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਗਈਆ ਹਨ। ਇਹ ਵੀ ਪੜ੍ਹੋ:ਪੈਰਾਗਲਾਈਡਿੰਗ ਦੌਰਾਨ ਮਹਿਲਾ ਬੇਹੱਦ ਡਰੀ, ਜਾਣੋ ਕੀ ਕਿਹਾ -PTC News


Top News view more...

Latest News view more...

PTC NETWORK