ਅਜਨਾਲਾ ਅੰਮ੍ਰਿਤਸਰ ਰੋਡ 'ਤੇ ਤੇਜ਼ ਰਫ਼ਤਾਰ ਮਿੰਨੀ ਬੱਸ ਪਲਟੀ, ਕਈ ਸਵਾਰੀਆਂ ਹੋਈਆਂ ਫੱਟੜ
ਰਾਜਾਸਾਂਸੀ: ਅਜਨਾਲਾ ਅੰਮ੍ਰਿਤਸਰ ਰੋਡ 'ਤੇ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਕਈ ਸਵਾਰੀਆਂ ਜ਼ਖ਼ਮੀ ਵੀ ਹੋਈਆਂ ਹਨ। ਹੁਣ ਕੁਝ ਜ਼ਖ਼ਮੀਆਂ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕੁਝ ਸਵਾਰੀਆਂ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਅਜਨਾਲਾ ਅੰਮ੍ਰਿਤਸਰ ਮੇਨ ਰੋਡ ਤੇ ਨਵੀਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਤੋਂ ਆ ਰਹੀ ਮਿੰਨੀ ਬੱਸ ਜਦੋਂ ਗੁਰਦੁਆਰਾ ਮੋਰਚਾ ਸਾਹਿਬ ਨਜ਼ਦੀਕ ਰਾਣਵਾਲੀ ਨਹਿਰ ਪਹੁੰਚੀ ਤਾਂ ਅੱਗੋਂ ਅੰਮ੍ਰਿਤਸਰ ਸਾਈਡ ਤੋਂ ਇਕ ਐਕਟਿਵਾ ਸਵਾਰ ਆ ਰਿਹਾ ਸੀ। ਐਕਟਿਵਾ ਸਵਾਰ ਵਿਅਕਤੀ ਨੂੰ ਬਚਾਉਂਦਿਆਂ ਸਮੇਂ ਬੱਸ ਨਾਲ ਹਾਦਸਾ ਵਾਪਰ ਗਿਆ ਅਤੇ ਉਹ ਪਲਟ ਗਈ। ਇਹ ਵੀ ਪੜ੍ਹੋ:ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ : ਕੁਲਦੀਪ ਸਿੰਘ ਧਾਲੀਵਾਲ ਰਾਹਗੀਰਾਂ ਮੁਤਾਬਕ ਇਹ ਮਿੰਨੀ ਬੱਸ ਪਿੰਡ ਧਾਰੀਵਾਲ ਕਲੇਰ ਅਜਨਾਲਾ ਤੋਂ ਅੰਮ੍ਰਿਤਸਰ ਜਾ ਰਹੀ ਸੀ, ਜਿਸ ਦੀ ਰਫ਼ਤਾਰ ਤੇਜ਼ ਸੀ। ਅਗਲੇ ਪਾਸੇ ਤੋਂ ਆ ਰਹੇ ਇੱਕ ਐਕਟੀਵਾ ਸਵਾਰ ਨੂੰ ਬਚਾਉਣ ਲਈ ਬੱਸ ਡਰਾਇਵਰ ਜਦੋਂ ਬੱਸ ਨੂੰ ਸਾਈਡ 'ਤੇ ਕਰਨ ਲੱਗਿਆਂ ਤਾਂ ਡਰਾਈਵਰ ਆਪਣਾ ਸੰਤੁਲਨ ਖੋਹ ਬੈਠਾ। ਇਸ ਹਾਦਸੇ 'ਚ ਬੱਸ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਹੈ। -PTC News