Wed, Nov 13, 2024
Whatsapp

ਨਤੀਜਿਆਂ ਦੀ ਸਮੀਖਿਆ ਲਈ ਹਾਈ ਲੈਵਲ ਕਮੇਟੀ ਦਾ ਹੋਵੇਗਾ ਗਠਨ : ਡਾ. ਦਲਜੀਤ ਚੀਮਾ

Reported by:  PTC News Desk  Edited by:  Pardeep Singh -- March 14th 2022 06:22 PM -- Updated: March 14th 2022 06:28 PM
ਨਤੀਜਿਆਂ ਦੀ ਸਮੀਖਿਆ ਲਈ ਹਾਈ ਲੈਵਲ ਕਮੇਟੀ ਦਾ ਹੋਵੇਗਾ ਗਠਨ : ਡਾ. ਦਲਜੀਤ ਚੀਮਾ

ਨਤੀਜਿਆਂ ਦੀ ਸਮੀਖਿਆ ਲਈ ਹਾਈ ਲੈਵਲ ਕਮੇਟੀ ਦਾ ਹੋਵੇਗਾ ਗਠਨ : ਡਾ. ਦਲਜੀਤ ਚੀਮਾ

ਚੰਡੀਗੜ੍ਹ:  ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਡਾ.ਦਲਜੀਤ ਸਿੰਘ ਚੀਮਾ ਮੀਡੀਆ ਦੇ ਮੁਖਾਤਿਬ ਹੋਏ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਕੱਲ੍ਹ ਫਿਰ ਮੀਟਿੰਗ ਹੋਵੇਗੀ। ਉਸ ਤੋਂ ਬਾਅਦ ਜਥੇਦਾਰਾਂ ਨਾਲ ਮੀਟਿੰਗ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਸਾਰੇ ਉਮੀਦਵਾਰਾ ਨਾਲ ਮੀਟਿੰਗ ਹੋਈ। ਉਨ੍ਹਾਂ ਨੇ ਕਿਹਾ ਹੈ ਕਿ ਚੋਣਾਂ ਦਾ ਮੰਥਨ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਵਰਕਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਸਾਰਿਆਂ ਨੇ ਦਿਨ ਰਾਤ ਬਹੁਤ ਮਿਹਨਤ ਕੀਤੀ ਹੈ ਅਤੇ ਸਾਰਿਆ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਨੇ ਦਿਨ ਰਾਤ ਅਣਥਕ ਮਿਹਨਤ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੀ ਲੀਡਰਸ਼ਿਪ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਪ੍ਰਧਾਨ ਦੀ ਅਗਵਾਈ ਵਿੱਚ ਭਰੋਸਾ ਦਿੱਤਾ ਹੈ। ਕੋਰ ਕਮੇਟੀ ਨੇ ਪ੍ਰਧਾਨ ਸੁਖਬੀਰ ਸਿੰਘ ਨੂੰ ਅਧਿਕਾਰ ਦਿੱਤੇ ਹਨ ਅਤੇ ਇਕ ਕਮੇਟੀ ਦਾ ਗਠਨ ਹੋਵੇਗਾ ਅਤੇ ਜੋ ਸਾਰੀਆ ਕਮੀਆ ਦਾ ਮੁਲਾਕਣ ਕੀਤਾ ਜਾਵੇਗਾ। ਹਾਈ ਲੈਵਲ ਕਮੇਟੀ ਸਾਰੇ ਫੈਸਲੇ ਕਰੇਗੀ। ਉਨ੍ਹਾਂ ਨੇ ਕਿਹਾ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰਿਆ ਉਸ ਦੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਨਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਪੰਜਾਬ ਦੇ ਅਫਸਰ ਨੂੰ ਪਿਛੇ ਕੀਤਾ ਜਾ ਰਿਹਾ ਹੈ ਉਸ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਾਗੇ। ਚੀਮਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ। ਇਹ ਵੀ ਪੜ੍ਹੋ:ਗਊਆਂ ਹੱਤਿਆ ਮਾਮਲੇ 'ਚ ਹਥਿਆਰਾਂ ਸਮੇਤ 7 ਮੁਲਜ਼ਮ ਗ੍ਰਿਫ਼ਤਾਰ -PTC News


Top News view more...

Latest News view more...

PTC NETWORK