ਵੱਡੇ ਭਰਾ ਦੀ ਮੌਤ ਦੇ ਗਮ ’ਚ ਕੁੱਝ ਮਿੰਟਾਂ ਬਾਅਦ ਛੋਟੇ ਭਰਾ ਨੇ ਵੀ ਛੱਡਿਆ ਫਾਨੀ ਸੰਸਾਰ
ਬਠਿੰਡਾ: ਅਜੋਕੇ ਸਮੇਂ ਵਿੱਚ ਜਾਇਦਾਦ ਦੀ ਵੰਡ ਨੂੰ ਲੈ ਕੇ ਭਰਾਵਾਂ ਦਾ ਖੂਨ ਚਿੱਟਾ ਹੋ ਰਿਹਾ ਹੈ। ਉਥੇ ਹੀ ਬਠਿੰਡਾ ਦੇ ਭਗਤਾ ਭਾਈਕਾ ਕਸਬਾ ਵਿਖੇ ਇਕ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਦੂਜਾ ਭਰਾ ਦੀ ਕੁਝ ਮਿੰਟਾਂ ਬਾਅਦ ਹੀ ਮੌਤ ਹੋ ਗਈ। ਦੋਵੇਂ ਭਰਾਵਾਂ ਨੂੰ ਮੌਤ ਵੀ ਵੱਖ ਨਾ ਕਰ ਸਕੀ। ਦੋਵੇਂ ਭਰਾਵਾਂ ਦੀ ਮੌਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਵੱਡੇ ਭਰਾ ਪ੍ਰੀਤਮ ਸਿੰਘ ਜਿਸ ਦੀ ਉਮਰ 75 ਸਾਲ ਦੀ ਸੀ ਉਹ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਸੀ ਜਿਸ ਦਾ ਇਲਾਜ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਸੀ ਅਤੇ ਇਲਾਜ ਦੌਰਾਨ ਹੀ ਭਰਾ ਦੀ ਮੌਤ ਹੋ ਗਈ। ਜਦੋਂ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਤਾਂ ਛੋਟਾ ਭਰਾ ਆਪਣੇ ਵੱਡੇ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਕੁਝ ਪਲਾਂ ਵਿੱਚ ਉਹ ਵੀ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਛੋਟੇ ਭਾਰ ਦਾ ਨਾਮ ਮਨਜੀਤਇੰਦਰ ਸਿੰਘ ਉਰਫ ਅਮਰਜੀਤ ਸਿੰਘ ਹੈ। ਦੋਵੇਂ ਭਰਾਵਾਂ ਨੂੰ ਮੌਤ ਵੀ ਵੱਖ ਨਾ ਕਰ ਸਕੀ।
ਮਿਲੀ ਜਾਣਕਾਰੀ ਅਨੁਸਾਰ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ 20 ਮਿੰਟ ਬਾਅਦ ਹੀ ਅਮਰਜੀਤ ਸਿੰਘ ਨੂੰ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਨ੍ਹਾਂ ਦੀ ਬੇਟੀ ਕਰਨਜੀਤ ਕੌਰ ਵੱਲੋਂ ਚਿਖਾ ਨੂੰ ਅਗਨੀ ਦਿੱਤੀ ਗਈ। ਭਰਾਵਾਂ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਦੋਵੇ ਭਰਾਵਾਂ ਦੀ ਮੌਤ ਬਾਰੇ ਸੁਣ ਕੇ ਇਲਾਕੇ ਦੀਆਂ ਕਈ ਵੱਡੀਆਂ ਸ਼ਖਸ਼ੀਅਤ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ:ਗਰਮੀ ਤੋਂ ਮਿਲੀ ਵੱਡੀ ਰਾਹਤ, ਪਟਿਆਲਾ 'ਚ ਹੋਈ ਗੜ੍ਹੇਮਾਰੀ
-PTC News