ਖੌਫਨਾਕ ਮੰਜ਼ਰ ਨੂੰ ਅੰਜਾਮ ਦੇਣ ਵਾਲਾ ਪਤੀ ਕਤਲ ਕਰਨ ਮਗਰੋਂ ਹੋਇਆ ਫਰਾਰ
ਮਾਛੀਵਾਡ਼ਾ ਨੇਡ਼੍ਹਲੇ ਪਿੰਡ ਝੂੰਗੀਆਂ ਵਿਖੇ ਵਾਪਰੀ ਘਟਨਾ ਵਿਚ ਆਪਣੀ ਪਤਨੀ ਸਰਿਤਾ ਉਰਫ਼ ਰਾਧਾ (40) ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਪਤੀ ਵਿਨੋਦ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਨੋਦ ਆਪਣੀ ਪਤਨੀ ਸਰਿਤਾ ਨਾਲ ਪਿੰਡ ਝੂੰਗੀਆਂ ਦੇ ਕਿਸਾਨ ਸੋਹਣ ਸਿੰਘ ਦੇ ਪਸ਼ੂਆਂ ਵਾਲੇ ਬਣਾਏ ਵਾਡ਼ੇ ਨਾਲ ਬਣੇ ਕਮਰੇ ’ਚ ਰਹਿੰਦਾ ਸੀ ਅਤੇ ਉਸਦੇ ਨੌਕਰੀ ਕਰਦਾ ਸੀ।
Also Read | Coronavirus: DGCA issues new directives for all airports to fine mask violators
ਸਵੇਰੇ ਸੋਹਣ ਸਿੰਘ ਜਵੋਂ ਉੱਠਿਆ ਤਾਂ ਉਸਨੇ ਦੇਖਿਆ ਕਿ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਪਾਇਆ ਹੋਇਆ ਤਾਂ ਉਹ ਆਪਣੇ ਨੌਕਰ ਵਿਨੋਦ ਦੇ ਕਮਰੇ ਵਿਚ ਗਿਆ ਜਿੱਥੋਂ ਦਾ ਮੰਜ਼ਰ ਦੇਖ ਉਸਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਨੌਕਰ ਵਿਨੋਦ ਦੀ ਪਤਨੀ ਸਰਿਤਾ ਬਿਸਤਰੇ ’ਤੇ ਲਹੂ-ਲੁਹਾਨ ਪਈ ਸੀ ਅਤੇ ਉਸਦਾ ਗਲਾ ਵੱਢਿਆ ਹੋਇਆ ਸੀ ਜਿਸਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਪਰ ਮੌਕੇ ਤੋਂ ਨੌਕਰ ਫ਼ਰਾਰ ਸੀ।
ਕਿਸਾਨ ਸੋਹਣ ਸਿੰਘ ਵਲੋਂ ਤੁਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ’ਤੇ ਡੀ.ਐੱਸ.ਪੀ (ਡੀ) ਅਤੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਮੌਕੇ ’ਤੇ ਪਹੁੰਚ ਗਏ। ਪੁਲਸ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਪੁਲਸ ਵਲੋਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਤਲ ਤੋਂ ਪਹਿਲਾਂ ਪਤੀ-ਪਤਨੀ ਵਿਚਕਾਰ ਕਾਫ਼ੀ ਝਗਡ਼ਾ ਹੋਇਆ ਹੋਵੇਗਾ ਕਿਉਂਕਿ ਉੱਥੇ ਕਾਫ਼ੀ ਸਮਾਨ ਖਿੱਲਰਿਆ ਪਿਆ ਸੀ। ਇਸ ਤੋਂ ਇਲਾਵਾ ਉੱਥੇ ਸ਼ਰਾਬ ਵੀ ਬੋਤਲ ਵੀ ਪਈ ਸੀ |
ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਤੀ ਵਿਨੋਦ ਨੇ ਆਪਣੀ ਪਤਨੀ ਨੂੰ ਕਤਲ ਕਰਨ ਤੋਂ ਪਹਿਲਾਂ ਸ਼ਰਾਬ ਵੀ ਪੀਤੀ ਹੋਈ ਸੀ। ਪੁਲਸ ਵਲੋਂ ਕਤਲ ਹੋਈ ਔਰਤ ਸਰਿਤਾ ਦੀ ਲਡ਼ਕੀ ਸੀਮਾ ਜੋ ਮਾਛੀਵਾਡ਼ਾ ਦੀ ਬਲੀਬੇਗ ਬਸਤੀ ਵਿਖੇ ਵਿਆਹੀ ਹੋਈ ਹੈ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਜਿਸ ਨੂੰ ਵੀ ਆਪਣੇ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕਾ ਦੇ ਪਤੀ ਵਿਨੋਦ ਖਿਲਾਫ਼ 302 ਧਾਰਾ ਦੇ ਤਹਿਤ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਆਰੰਭ ਕਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।