ਗ੍ਰੰਥੀ ਸਿੰਘ ਨੂੰ ਫਸਾਉਣ ਲਈ ਰਚੀ ਗਈ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼
ਸ੍ਰੀ ਅੰਮ੍ਰਿਤਸਰ ਸਾਹਿਬ, 25 ਮਈ: ਕੋਈ ਸੋਚ ਸਕਦਾ ਕਿ ਇਸ ਤਰਾਂ ਦਾ ਕਲਯੁਗ ਵੀ ਵਾਪਰੇਗਾ ਕੇ ਸਿੱਖੀ ਦੇ ਪਹਿਰਾਵੇ ਵਾਲਾ ਵਿਅਕਤੀ ਹੀ ਆਪਣੇ ਪੁੱਤਰ ਦੇ ਮੋਹ ਵਿਚ ਖੰਡਾ ਬ੍ਰਹਮੰਡਾ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਵੇ। ਰਾਜਾਸਾਂਸੀ ਦੇ ਪਿੰਡ ਧਰਮਕੋਟ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਅੰਦਰ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ ਵਿਚ ਪੁਲਿਸ ਵੱਲੋਂ ਅੱਜ ਤਿੰਨਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਨਿਆਇਕ ਹਿਰਾਸਤ ਭੇਜਿਆ ਗਿਆ। ਇਹ ਵੀ ਪੜ੍ਹੋ: ਸਹਿਕਾਰੀ ਬੈਂਕਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫੈਸਲਾ, 425 ਕਰੋੜ ਰੁਪਏ ਦਾ ਫੰਡ ਕੀਤਾ ਜਾਰੀ ਉੱਥੇ ਹੀ ਪੁਲਿਸ ਨੇ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀ ਮੱਸਾ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਫਸਾਉਣ ਵਾਸਤੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੇਅਦਬੀ ਮਾਮਲੇ ਵਿੱਚ ਦਰਜ ਕੀਤੇ ਮੁਕੱਦਮੇ ਦੇ ਤਿੰਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਮੱਸਾ ਸਿੰਘ ਦਾ ਪੁੱਤਰ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸੀ ਅਤੇ ਉਹ ਗੁਰਦੁਆਰਾ ਸਾਹਿਬ ਲੇਟ ਆਉਂਦਾ ਸੀ ਜਿਸ ਕਰ ਕੇ ਬਾਕੀ ਗ੍ਰੰਥੀਆਂ ਨੂੰ ਇਤਰਾਜ਼ ਸੀ। ਇਹ ਵੀ ਪੜ੍ਹੋ: ਸਰਹੱਦੀ ਇਲਾਕੇ 'ਚ ਡਰੋਨ ਉਡਾਉਣ 'ਚ ਲੱਗੀ ਪਾਬੰਦੀ ਜਿਸਦੇ ਚੱਲਦੇ ਮੱਸਾ ਸਿੰਘ ਦੇ ਪੁੱਤਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਿਊਟੀ 'ਤੇ ਆਉਣ ਤੋਂ ਮਨਾ ਕਰ ਦਿੱਤਾ ਗਿਆ ਸੀ। ਇਸ ਦੇ ਚਲਦੇ ਮੱਸਾ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਤਾਂ ਜੋ ਇਸ ਮੰਦਭਾਗੀ ਘਟਨਾ ਦਾ ਸਾਰਾ ਇਲਜ਼ਾਮ ਗ੍ਰੰਥੀ ਸਿੰਘ ਦੇ ਨਾਂਅ ਮੜ੍ਹਿਆ ਜਾ ਸੱਕੇ ਅਤੇ ਉਸ ਨੂੰ ਫਸਾਇਆ ਜਾ ਸਕੇ। -PTC News