ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਪਰੰਪਰਾ ਭੰਗ ਕਰਨ ਦੀ ਅਫਵਾਹ ਨਾਲ ਸਥਿਤੀ ਤਣਾਅਪੂਰਨ ਹੋਈ
ਪਟਨਾ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਪੁਰਾਣੀ ਮਰਿਆਦਾ ਭੰਗ ਕਰਨ ਤੇ ਗੁਰੂ ਮਹਾਰਾਜ ਦੇ ਆਸਣ ਬਦਲਣ ਦੀ ਅਫਵਾਹ ਉਤੇ ਸਿੱਖ ਸੰਗਤ ਤੇ ਸੇਵਾਦਾਰਾਂ ਨੇ ਦਰਬਾਰ ਸਾਹਿਬ ਵਿੱਚ ਹੰਗਾਮਾ ਕਰ ਦਿੱਤਾ। ਇਸ ਦੌਰਾਨ ਸਥਿਤੀ ਕਾਫੀ ਤਣਾਅਪੂਰਨ ਬਣ ਗਈ। ਇਸ ਮੌਕੇ ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਦੋਵੇਂ ਧਿਰਾਂ ਨੂੰ ਸਮਝਾਇਆ। ਹੰਗਾਮੇ ਦਰਮਿਆਨ ਜਥੇਦਾਰ ਦੀ ਸੁਰੱਖਿਆ ਵਿੱਚ ਤਾਇਨਾਨ y ਪਲੱਸ ਦੇ ਸੁਰੱਖਿਆ ਮੁਲਾਜ਼ਮਾਂ ਨੇ ਦੋਵੇਂ ਧਿਰਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ। ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਐਲਾਨ ਕੀਤਾ ਕਿ ਪੁਰਾਣੀ ਮਰਿਆਦਾ ਕਾਇਮ ਰਹੇਗੀ। ਇਸ ਨੂੰ ਕੋਈ ਬਦਲ ਨਹੀਂ ਸਕੇਗਾ। ਇਹ ਕਹਿਣ ਪਿਛੋਂ ਲੋਕ ਸ਼ਾਂਤ ਹੋਏ। ਗੁੱਸੇ ਵਿਚ ਭੜਕੇ ਸੇਵਾਦਾਰਾਂ ਨੇ ਦੋਸ਼ ਲਗਾਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰਾਣੀ ਪਰੰਪਰਾ ਨਾਲ ਛੇੜਛਾੜ ਕਰ ਰਹੀ ਹੈ। ਸੇਵਾਦਾਰਾਂ ਨੇ ਹਰ ਹਾਲ ਵਿੱਚ ਪੁਰਾਣੀ ਪਰੰਪਰਾ ਕਾਇਮ ਰੱਖਣ ਦੀ ਗੱਲ ਦੁਹਰਾਈ ਹੈ। ਸੇਵਾਦਾਰ ਸਮਾਜ ਕਲਿਆਣ ਕਮੇਟੀ ਦੇ ਪ੍ਰਧਾਨ ਬਲਰਾਮ ਸਿੰਘ ਨੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਏ ਮਸਕੀਨ ਉਤੇ ਗੁਰੂ ਮਰਿਆਦਾ ਦੀ ਉਲੰਘਣਾ ਕਰਨ ਤੇ ਮਨਮਾਨੀ ਕਰਨ ਦਾ ਇਲਜ਼ਾਮ ਲਾਇਆ ਜਿਸ ਤੋਂ ਬਾਅਦ ਸਥਿਤ ਕਾਫੀ ਤਣਾਅ ਵਾਲੀ ਹੋ ਗਈ ਸੀ। ਜਦੋਂ ਕਿ ਤਖ਼ਤ ਸ੍ਰੀ ਹਰਿਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਕੁਝ ਲੋਕ ਤਖ਼ਤ ਸ੍ਰੀ ਗੁਰੂ ਮਰਿਆਦਾ ਦਾ ਧਿਆਨ ਨਹੀਂ ਰੱਖਦੇ ਹਨ ਤੇ ਝੂਠੀ ਅਫਵਾਹ ਉਡਾ ਕੇ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਦਰਅਸਲ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿੱਚ ਪੰਜਾਬ ਦੇ ਗੁਰਵਿੰਦਰ ਸਿੰਘ ਨੇ 5 ਕਰੋੜ ਰੁਪਏ ਦੀ ਸਮੱਗਰੀ ਭੇਟ ਕੀਤੀ ਹੈ। ਸਮੱਗਰੀ ਵਿੱਚ ਸੋਨੇ ਦਾ ਪੀੜ੍ਹਾ, ਚਾਂਦੀ ਤਲਵਾਰ ਤੇ ਕੇਜ ਬਾਕਸ ਹੈ। ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦੀ ਖ਼ਰੀਦ ਹੋ ਸਕਦੀ ਹੈ ਪ੍ਰਭਾਵਿਤ, ਕਣਕ ਦੇ ਸੈਂਪਲ ਹੋਏ ਫੇਲ੍ਹ