ਅਮਰਨਾਥ ਨੇੜੇ ਫਟਿਆ ਬੱਦਲ, 4000 ਸ਼ਰਧਾਲੂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ
ਨਵੀਂ ਦਿੱਲੀ, 27 ਜੁਲਾਈ: ਕੱਲ੍ਹ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆਉਣ ਤੋਂ ਬਾਅਦ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਲਗਭਗ 4,000 ਸ਼ਰਧਾਲੂਆਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ। ਇਹ ਘਟਨਾ ਇਸ ਖੇਤਰ ਵਿੱਚ ਬੱਦਲ ਫਟਣ ਕਾਰਨ 15 ਲੋਕਾਂ ਦੀ ਮੌਤ ਦੇ ਦੋ ਹਫ਼ਤੇ ਬਾਅਦ ਵਾਪਰੀ ਹੈ। ਬਚਾਅ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਪਵਿੱਤਰ ਗੁਫਾ ਅਸਥਾਨ ਦੇ ਆਲੇ-ਦੁਆਲੇ ਦੇ ਪਹਾੜਾਂ 'ਚ ਕੱਲ ਦੁਪਹਿਰ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਹਿਮਾਲਿਆ ਦੇ ਉੱਪਰਲੇ ਹਿੱਸੇ ਵਿੱਚ ਸਥਿਤ ਭਗਵਾਨ ਸ਼ਿਵ ਦੇ 3,880 ਮੀਟਰ ਉੱਚੇ ਗੁਫਾ ਅਸਥਾਨ ਤੱਕ ਅਮਰਨਾਥ ਯਾਤਰਾ ਪਹਿਲਗਾਮ ਅਤੇ ਬਾਲਟਾਲ ਦੇ ਦੋਹਰੇ ਰਸਤਿਆਂ ਤੋਂ ਹੁੰਦੀ ਹੈ। 43 ਦਿਨਾਂ ਦੀ ਅਮਰਨਾਥ ਯਾਤਰਾ 30 ਜੂਨ ਨੂੰ ਤਿੰਨ ਸਾਲਾਂ ਦੇ ਵਕਫੇ ਤੋਂ ਬਾਅਦ ਸ਼ੁਰੂ ਹੋਈ। 2019 ਵਿੱਚ, ਸੰਵਿਧਾਨ ਦੀ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ ਤੋਂ ਪਹਿਲਾਂ, ਯਾਤਰਾ ਨੂੰ ਅੱਧ ਵਿਚਕਾਰ ਰੱਦ ਕਰ ਦਿੱਤਾ ਗਿਆ ਸੀ। ਕੋਵਿਡ ਮਹਾਂਮਾਰੀ ਦੇ ਕਾਰਨ 2020 ਅਤੇ 2021 ਵਿੱਚ ਤੀਰਥ ਯਾਤਰਾ ਨਹੀਂ ਹੋਈ ਸੀ। -PTC NewsHeavy rains in high mountains around holy cave in Amarnath triggered floods in water body and surrounding springs at around 3pm yesterday. Immediate alert was sounded & above 4,000 pilgrims were taken out of the area safely. Situation under control. No floods reported today: ITBP — ANI (@ANI) July 27, 2022