ਪੇਪਰ ਦੇਣ ਆਏ ਦੋ ਦਰਜਨ ਵਿਦਿਆਰਥੀਆਂ 'ਚ ਹੋਈ ਝੜਪ, ਸਕੂਲ ਪ੍ਰਸ਼ਾਸਨ ਜਵਾਬ ਦੇਣ ਤੋਂ ਭੱਜਿਆ
ਮਾਹਿਲਪੁਰ: ਪੰਜਾਬ ਵਿਚ ਕਤਲ ਅਤੇ ਝਗੜੇ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਸਕੂਲਾਂ ਦੇ ਬਾਹਰ ਵਿਦਿਆਰਥੀਆਂ ਵਿਚ ਕਿਸੇ ਗੱਲ ਨੂੰ ਲੈ ਕੇ ਖ਼ੂਨੀ ਝੜਪ ਹੋ ਗਈ ਜਿਸ ਕਾਰਨ ਆਲੇ ਦੁਆਲੇ ਦਾ ਮੁਹੌਲ਼ ਤਣਾਅ ਪੂਰਨ ਹੋ ਗਿਆ। ਇਸ ਘਟਨਾ ਦੀ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸਕੂਲਾਂ ਦੇ ਬਾਹਰ ਵਿਦਿਆਰਥੀਆਂ ਦੀ ਬੇਖੌਫ ਗੁੰਡਾ ਗਰਦੀ ਨਜ਼ਰ ਆਈ ਹੈ। ਵੀਡੀਓ ਮਾਹਿਲਪੁਰ ਦੇ ਸਰਦਾਰ ਬਲਦੇਵ ਸਿੰਘ ਮਾਹਿਲਪੁਰ ਦੇ ਨੈਸ਼ਨਲ ਹਾਈਵੇ ਸੜਕ ਨਾਲ ਲੱਗਦੇ ਨਿੱਜੀ ਸਕੂਲ ਦੀ ਹੈ ਜਿਥੇ ਮੇਨ ਗੇਟ ਤੇ ਬਾਰ੍ਹਵੀਂ ਪ੍ਰੀਖਿਆ ਦਾ ਆਖ਼ਰੀ ਪੇਪਰ ਦੇਣ ਆਏ ਕਰੀਬ ਦੋ ਦਰਜਨਾਂ ਵਿਦਿਆਰਥੀਆਂ ਵਿਚ ਕਿਸੇ ਗੱਲ ਨੂੰ ਲੈ ਕੇ ਖ਼ੂਨੀ ਝੜਪ ਹੋ ਗਈ। ਹੈਰਾਨੀ ਦੀ ਗੱਲ ਇਹ ਸੀ ਕਿ ਕੋਲ ਥਾਣਾ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਨੂੰ ਇਹ ਗੱਲ ਦਾ ਕੋਈ ਡਰ ਨਹੀਂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਵੱਖ ਵੱਖ ਸਕੂਲਾਂ ਦੇ ਪੇਪਰ ਦੇਣ ਆਏ ਵਿਦਿਆਰਥੀਆਂ ਵਿਚ ਕਿਸੇ ਗੱਲ ਨੂੰ ਲੈ ਕੇ ਕੇ ਤੂੰ ਤੂੰ ਮੈਂ ਮੈਂ ਹੋਣ ਲੱਗ ਪਈ ਤੇ ਦੇਖਦਿਆਂ ਦੇਖਦਿਆਂ ਵਿਦਿਆਰਥੀ ਆਪਸ ਵਿਚ ਲੜਨ ਲੱਗ ਪਏ ਤੇ ਕੁਝ ਹੀ ਦੇਰ ਬਾਅਦ ਲੜਾਈ ਨੇ ਖ਼ੂਨੀ ਰੂਪ ਲੈ ਲਿਆ। ਇਹ ਵੀ ਪੜ੍ਹੋ: CNG Price: ਮਹਿੰਗਾਈ ਦੀ ਮਾਰ, 6 ਦਿਨਾਂ 'ਚ ਦੂਜੀ ਵਾਰ ਵਧੀਆਂ CNG ਦੀਆਂ ਕੀਮਤਾਂ, ਜਾਣੋ RATE ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਸਕੂਲ ਦੇ ਗੇਟ ਅੱਗੇ ਲੜਾਈ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਕੋਈ ਵੀ ਸਖ਼ਤ ਕਦਮ ਨਹੀਂ ਚੁੱਕੇ ਗਏ ਤੇ ਨਾਂ ਹੀ ਸਕੂਲ ਦੇ ਗੇਟ ਤੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ। ਉਸ ਸਮੇਂ ਗੇਟ ਵਿਚ ਗੇਟ ਕੀਪਰ ਨਹੀਂ ਸੀ ਤੇ ਜਦੋਂ ਪੱਤਰਕਾਰ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਸਕੂਲ ਦਾ ਗੇਟ ਕੀਪਰ ਤੇ ਲੈਕਚਰਾਰ ਆਏ ਤੇ ਸਕੂਲ ਦਾ ਮੇਨ ਗੇਟ ਬੰਦ ਕਰ ਦਿੱਤਾ। ਜਦੋਂ ਇਸ ਘਟਨਾ ਸਬੰਧੀ ਸਕੂਲ ਪ੍ਰਿੰਸੀਪਲ ਧਰਮਿੰਦਰ ਸ਼ਰਮਾ ਜੀ ਨਾਲ ਫੋਨ ਤੇ ਵਾਰ ਵਾਰ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਪੱਤਰਕਾਰ ਦਾ ਫ਼ੋਨ ਚੁੱਕਣਾ ਮੁਨਾਸਿਬ ਨਾ ਸਮਝਿਆਂ ਗਿਆ। -PTC News