ਲੱਦਾਖ ਸੀਮਾ 'ਤੇ ਭਾਰਤੀ ਸੈਨਾ ਨੇ ਕਾਬੂ ਕੀਤਾ ਚੀਨੀ ਸੈਨਿਕ
ਲੱਦਾਖ ਦੇ ਚੁਮਾਰ-ਡੈਮਚੋਕ ਖੇਤਰ ਵਿੱਚ ਚੀਨੀ ਸੁਰੱਖਿਆ ਸੈਨਾ ਦੇ ਇੱਕ ਜਵਾਨ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ ਹੈ। ਸੂਤਰਾਂ ਮੁਤਾਬਕ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦਾ ਸਿਪਾਹੀ ਜਾਣੇ ਅਣਜਾਣੇ ਭਾਰਤੀ ਖੇਤਰ 'ਚ ਦਾਖਲ ਹੋ ਗਿਆ ਅਤੇ ਸੰਭਾਵਤ ਤੌਰ ਤੇ ਸਥਾਪਤ ਪ੍ਰੋਟੋਕੋਲ ਦੇ ਅਨੁਸਾਰ ਵਾਪਸ ਭੇਜਿਆ ਜਾ ਸਕਦਾ ਹੈ। ਖਬਰਾਂ ਦੀ ਮੰਨੀਏ ਤਾਂ ਪੀਐਲਏ ਦਾ ਸਿਪਾਹੀ ਸਿਵਿਲ ਸੈਨਾ ਦੇ ਦਸਤਾਵੇਜ ਲੈਕੇ ਜਾ ਰਿਹਾ ਸੀ , ਜਦ ਉਸ ਨੂੰ ਸੈਨਾ ਵੱਲੋਂ ਕਾਬੂ ਕੀਤਾ ਗਿਆ। ਗੌਰਤਲਬ ਹੈ ਕਿ ਮਈ ਮਹੀਨੇ ਤੋਂ ਚੀਨ ਭਾਰਤ 'ਚ ਤਣਾਅ ਦਾ ਮਹੌਲ ਬਣਿਆ ਹੋਇਆ ਹੈ। ਇਸ ਦੌਰਾਨ ਦੋਨਾਂ ਸੇਨਾਵਾਂ 'ਚ ਝੜਪ ਵੀ ਹੋਈ ਸੀ। ਇਸ 'ਚ 20 ਜਵਾਨ ਸ਼ਹੀਦ ਵੀ ਹੋਏ ਸਨ।
ਸੁਰੱਖਿਆ ਦਸਤਿਆਂ ਨਾਲ ਜੁੜੇ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗਲਤੀ ਨਾਲ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਗਿਆ ਲੱਗਦਾ ਹੈ।
ਉਸ ਨੂੰ ਤੈਅ ਪ੍ਰੋਟੋਕਾਲ ਤਹਿਤ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਮਗਰੋਂ ਚੀਨੀ ਫ਼ੌਜ ਨੂੰ ਵਾਪਸ ਸੌਂਪ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਉਕਤ ਚੀਨੀ ਫ਼ੌਜੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਜਾਸੂਸੀ ਮਿਸ਼ਨ 'ਚ ਸੀ ਜਾਂ ਨਹੀਂ। ਜਾਸੂਸੀ ਮਿਸ਼ਨ ਦੇ ਐਂਗਲ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।