ਵਿਦੇਸ਼ ਭੇਜਣ ਦੇ ਨਾਂਅ 'ਤੇ 5.50 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ
ਹੁਸ਼ਿਆਰਪੁਰ: ਵਿਦੇਸ਼ਾਂ ਦੀ ਚਕਾਚੌਂਧ ਅਤੇ ਰੋਜ਼ਗਾਰ ਦੀ ਭਾਲ ਵਿੱਚ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਜਿਸਦੇ ਕਾਰਨ ਪੰਜਾਬ ਦਾ ਨੌਜਵਾਨ ਲਗਾਤਾਰ ਏਜੰਟਾਂ ਦੇ ਹੱਥੇ ਚੜ ਰਹੇ ਹਨ ਅਤੇ ਆਪਣੀ ਜਮ੍ਹਾਂ ਪੂੰਜੀ ਨੂੰ ਵੀ ਬਰਬਾਦ ਕਰ ਰਹੇ ਹਨ ਅਜਿਹਾ ਹੀ ਦੇਖਣ ਨੂੰ ਮਿਲਿਆ ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਦੇ ਜਸਵਿੰਦਰ ਸਿੰਘ ਨਾਲ ਜੋ 5.50 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਨੂੰ ਮਕਾਉ ਭੇਜਣ ਦੇ ਲਈ ਏਜੇਂਟ ਸੁਖਵਿੰਦਰ ਕੌਰ ਵਾਸੀ ਗ੍ਰੀਨ ਫੇਸ ਖਰੜ ਅਤੇ ਜਸਵਿੰਦਰ ਪ੍ਰੀਤ ਵਾਸੀ ਪਠਲਾਵਾ ਨੇ 7 ਲੱਖ ਰੁਪਏ ਦੀ ਮੰਗ ਕੀਤੀ ਅਤੇ ਜਿਹੜਾ ਕਿ ਅਸੀਂ ਵੱਖ ਵੱਖ ਸਮੇਂ ਵਿੱਚ ਜਮਾਂ ਦਿੱਤੇ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਮਕਾਉ ਐਸਏਆਰ ਚੀਨ ਭੇਜਣ ਦਿੱਤਾ ਪਰ ਉੱਥੇ ਕੰਮ ਨਹੀਂ ਮਿਲਿਆ ਜਿਸਦੇ ਕਾਰਨ ਉਹ ਵਾਪਿਸ ਘਰ ਪਰਤ ਆਇਆ। ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਏਜੰਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ 1.50 ਰੁਪਏ ਵਾਪਿਸ ਕਰ ਦਿੱਤੇ ਪਰ ਬਾਕੀ 5.50 ਲੱਖ ਰੁਪਏ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗ ਪਿਆ ਕਿ ਉਹ ਜੋ ਮਰਜੀ ਕਰ ਲਵੇ, ਉਹ ਪੈਸੇ ਵਾਪਿਸ ਨਹੀਂ ਕਰੇਗਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸਦੀ ਸ਼ਿਕਾਇਤ ਐਸ ਐਸ ਪੀ ਹੁਸ਼ਿਆਰਪੁਰ ਨੂੰ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ ਹੈ। ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੁਖਵਿੰਦਰ ਕੌਰ ਵਾਸੀ ਗ੍ਰੀਨ ਫੇਸ ਖਰੜ (ਮੋਹਾਲੀ) ਅਤੇ ਜਸਵਿੰਦਰ ਪ੍ਰੀਤ ਸਿੰਘ ਵਾਸੀ ਪਠਲਾਵਾ (ਸ਼ਹੀਦ ਭਗਤ ਸਿੰਘ ਨਗਰ) 'ਤੇ 5.50 ਲੱਖ ਦੀ ਠੱਗੀ ਮਾਰਨ ਦੇ ਇਲਜ਼ਾਮ ਵਜੋਂ ਮਾਮਲਾ ਦਰਜ ਕੀਤਾ ਹੈ। ਇਹ ਵੀ ਪੜ੍ਹੋ:ਮਾਨ ਸਰਕਾਰ ਦਾ ਵੱਡਾ ਐਲਾਨ, 15 ਜੂਨ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਸਰਕਾਰੀ ਬੱਸਾਂ -PTC News