ਇਤਰਾਜ਼ਯੋਗ ਫੋਟੋਸ਼ੂਟ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ
ਮੁੰਬਈ : ਇਤਰਾਜ਼ਯੋਗ ਫੋਟੋਸ਼ੂਟ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਮੁਸ਼ਕਲਾਂ ਵਿੱਚ ਘਿਰ ਗਏ ਹਨ। ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਨਗਨ ਫੋਟੋਸ਼ੂਟ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਇਸ ਫੋਟੋਸ਼ੂਟ ਕਾਰਨ ਰਣਵੀਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਇਤਰਾਜ਼ਯੋਗ ਤਸਵੀਰਾਂ ਨੂੰ ਲੈ ਕੇ ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਖਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ। ਜਾਣਕਾਰੀ ਮੁਤਾਬਕ ਮੁੰਬਈ ਦੇ ਚੇਂਬੂਰ ਪੁਲਿਸ ਸਟੇਸ਼ਨ 'ਚ ਇਕ ਐਨਜੀਓ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਗਈ ਹੈ। ਆਈਪੀਸੀ ਦੀ ਧਾਰਾ 292, 293, 509 ਤੇ ਆਈਟੀ ਐਕਟ ਦੀ 67 (ਏ) ਤਹਿਤ ਚੇਂਬੂਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਕਈ ਸਮਾਜਿਕ ਸੰਸਥਾਵਾਂ ਰਣਵੀਰ ਦੇ ਇਸ ਫੋਟੋਸ਼ੂਟ ਦਾ ਭਾਰੀ ਵਿਰੋਧ ਕਰ ਰਹੀਆਂ ਹਨ। ਰਣਵੀਰ ਸਿੰਘ ਆਪਣੇ ਨਗਨ ਫੋਟੋਸ਼ੂਟ ਨੂੰ ਲੈ ਕੇ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਹੁਣ ਜਾਣਕਾਰੀ ਆ ਰਹੀ ਹੈ ਕਿ ਇਸ ਫੋਟੋਸ਼ੂਟ ਨੂੰ ਲੈ ਕੇ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਦਾਕਾਰ ਰਣਬੀਰ ਸਿੰਘ ਖ਼ਿਲਾਫ਼ ਮੁੰਬਈ ਦੇ ਚੇਂਬੂਰ ਪੁਲਿਸ ਸਟੇਸ਼ਨ ਵਿੱਚ ਇੰਸਟਾਗ੍ਰਾਮ ਉਤੇ ਨਗਨ ਫੋਟੋਆਂ ਪੋਸਟ ਕਰਨ ਖ਼ਿਲਾਫ਼ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਐੱਫਆਈਆਰ ਦਰਜ ਕੀਤੀ ਗਈ ਹੈ। ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 292 (ਅਸ਼ਲੀਲ ਕਿਤਾਬਾਂ ਦੀ ਵਿਕਰੀ ਆਦਿ), 293, 509 ਅਤੇ ਆਈ ਐਕਟ ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਉੱਥੇ ਹੀ ਅਦਾਕਾਰ ਖ਼ਿਲਾਫ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਇਕ ਰਿਪੋਰਟ ਮੁਤਾਬਕ ਮੁੰਬਈ ਪੁਲਿਸ ਨੂੰ ਮਿਲੀ ਸ਼ਿਕਾਇਤ ਵਿੱਚ ਰਣਵੀਰ ਸਿੰਘ ਉਤੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਇਸ ਮਾਮਲੇ 'ਚ ਗੈਰ ਸਰਕਾਰੀ ਸੰਗਠਨ ਨਾਲ ਜੁੜੇ ਇਕ ਵਿਅਕਤੀ ਅਤੇ ਇਕ ਮਹਿਲਾ ਵਕੀਲ ਤੋਂ ਇਕ ਅਰਜ਼ੀ ਮਿਲੀ ਹੈ। ਕਾਬਿਲੇਗੌਰ ਹੈ ਕਿ ਰਣਵੀਰ ਸਿੰਘ ਨੇ ਹਾਲ ਹੀ ਵਿੱਚ ਇਕ ਪੇਪਰ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ ਵਿੱਚ ਨਗਨ ਹਾਲਤ ਵਿੱਚ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਅਦਾਕਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉਤੇ ਸਾਂਝੀਆਂ ਕੀਤੀਆਂ ਹਨ। ਇਹ ਵੀ ਪੜ੍ਹੋ : ਰਾਜ ਸਭਾ 'ਚ ਵਿਰੋਧੀ ਧਿਰ ਦੇ 19 ਮੈਂਬਰ ਸਦਨ 'ਚੋਂ ਮੁਅੱਤਲ