ਅਸਾਮ 'ਚ ਮਦਰੱਸੇ 'ਤੇ ਚੱਲਿਆ ਬੁਲਡੋਜ਼ਰ
ਆਸਾਮ: ਅਸਾਮ ਦੇ ਬੋਂਗਾਈਗਾਂਵ ਜ਼ਿਲ੍ਹੇ ਦੇ ਪਿੰਡ ਕਬਿਤਾਰੀ ਭਾਗ-4 ਵਿੱਚ ਸਥਿਤ ਮਦਰੱਸਾ ਨੂੰ ਢਾਹ ਦਿੱਤਾ ਗਿਆ। ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜੇ ਇਮਾਮਾਂ ਅਤੇ ਮਦਰੱਸੇ ਦੇ ਅਧਿਆਪਕਾਂ ਸਮੇਤ 37 ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਸਾਮ ਸਰਕਾਰ ਨੇ ਇਸ ਮਦਰੱਸੇ ਨੂੰ ਢਾਹ ਦਿੱਤਾ ਸੀ।
ਸਰਕਾਰੀ ਸੂਤਰਾਂ ਮੁਤਾਬਕ ਮਦਰੱਸੇ ਨੂੰ ਰਾਤੋ-ਰਾਤ ਖਾਲੀ ਕਰ ਦਿੱਤਾ ਗਿਆ ਸੀ ਅਤੇ ਵਿਦਿਆਰਥੀਆਂ ਨੂੰ ਕਿਸੇ ਹੋਰ ਸੰਸਥਾ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਕੱਟੜਪੰਥੀ ਸਮੂਹਾਂ ਨਾਲ ਸਬੰਧਤ ਦਸਤਾਵੇਜ਼ ਮਿਲੇ ਹਨ।
ਉਧਰ ਐਸਪੀ ਸਵਪਨਿਲ ਡੇਕਾ ਨੇ ਦੱਸਿਆ ਕਿ ਮਦਰੱਸਾ ਢਾਂਚਾਗਤ ਤੌਰ 'ਤੇ ਕਮਜ਼ੋਰ ਅਤੇ ਮਨੁੱਖੀ ਵਸੋਂ ਲਈ ਅਸੁਰੱਖਿਅਤ ਸੀ। ਇਹ PWD ਨਿਰਧਾਰਨ/IS ਮਾਪਦੰਡਾਂ ਅਨੁਸਾਰ ਨਹੀਂ ਬਣਾਇਆ ਗਿਆ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਸਾਮ ਦੇ ਬਾਰਪੇਟਾ ਜ਼ਿਲੇ 'ਚ ਅੰਸਾਰੁੱਲਾ ਬੰਗਲਾ ਟੀਮ ਦੇ ਦੋ ਬੰਗਲਾਦੇਸ਼ੀ ਮੈਂਬਰਾਂ ਨੂੰ ਚਾਰ ਸਾਲਾਂ ਤੋਂ ਪਨਾਹ ਦੇਣ ਵਾਲੇ ਇਕ ਮਦਰੱਸੇ ਨੂੰ ਸੋਮਵਾਰ ਨੂੰ ਜ਼ਿਲਾ ਪ੍ਰਸ਼ਾਸਨ ਨੇ ਢਾਹ ਦਿੱਤਾ ਸੀ।
ਇਹ ਵੀ ਪੜ੍ਹੋ:ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਕਾਂਗਰਸ ਤੇ 'ਆਪ' 'ਤੇ ਸਾਧੇ ਨਿਸ਼ਾਨੇ
-PTC News