ਜਦ ਸ਼ਰਾਬ ਪੀਕੇ ਕੁੜੀ ਵਿਆਹੁਣ ਪਹੁੰਚਿਆ ਲਾੜਾ
ਮੰਡੀ : ਅੱਜ ਕੱਲ ਨੌਜਵਾਨ ਪੀੜ੍ਹੀ ਪੜ੍ਹੀ ਲਿਖੀ ਅਤੇ ਇੰਨੀ ਸਿਆਣੀ ਹੈ ਕਿ ਆਪਣੀ ਜ਼ਿੰਦਗੀ ਦਾ ਸਹੀ ਫੈਸਲਾ ਆਪ ਲੈ ਸਕਦੀ ਹੈ , ਖਾਸ ਕਰਕੇ ਕੁੜੀਆਂ ਆਪਣੀ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਕਸ਼ਮ ਹਨ। ਅਜਿਹੀ ਸਿਆਣਪ ਦੀ ਮਿਸਾਲ ਦਿੰਦੀ ਖਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਜਿਥੇ ਨਸ਼ੇ 'ਚ ਟੱਲੀ ਹੋ ਕੇ ਕੁੜੀ ਨੂੰ ਵਿਆਹੁਣ ਆਏ ਲਾੜੇ ਨੂੰ ਬੇਰੰਗ ਮੋੜ ਦਿੱਤਾ ਗਿਆ। ਲਾੜੀ ਦੇ ਇਸ ਫੈਸਲੇ ਤੋਂ ਬਾਅਦ ਨੌਜਵਾਨ ਦੇ ਨਾਲ ਪਰਿਵਾਰ ਨੂੰ ਉੱਥੋਂ ਬੇਰੰਗ ਵਾਪਸ ਜਾਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਲਾੜਾ ਪੱਖ ਧੂਮਧਾਮ ਨਾਲ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਇੱਥੇ ਪਹੁੰਚੇ ਸਨ। ਇੱਥੇ ਲਾੜੀ ਪੱਖ ਨੇ ਬਰਾਤੀਆਂ ਦੇ ਸਵਾਗਤ 'ਚ ਕੋਈ ਕਸਰ ਨਹੀਂ ਛੱਡੀ ਸੀ ਪਰ ਜਦੋਂ ਲਾੜਾ ਮੰਡਪ 'ਚ ਬੈਠਣ ਲੱਗਾ ਤਾਂ ਨਸ਼ੇ 'ਚ ਹੋਣ ਕਾਰਨ ਝੂੰਮਣ ਲੱਗਾ। ਇਹ ਦੇਖ ਲਾੜੀ ਪੱਖ ਦਰਮਿਆਨ ਗੱਲਾਂ ਸ਼ੁਰੂ ਹੋ ਗਈਆਂ ਅਤੇ ਇਹ ਗੱਲ ਲਾੜੀ ਦੇ ਕੰਨਾਂ ਤੱਕ ਜਾ ਪਹੁੰਚੀ।
ਲਾੜੀ ਨੇ ਖ਼ੁਦ ਲਾੜੇ ਨੂੰ ਨਸ਼ੇ 'ਚ ਦੇਖਿਆ। ਲਾੜੇ ਦੀ ਇਹ ਹਾਲਤ ਦੇਖ ਕੇ ਲਾੜੀ ਨੇ ਤੁਰੰਤ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਲਾੜੀ ਦੇ ਇਸ ਫੈਸਲੇ ਤੋਂ ਬਾਅਦ ਮਾਹੌਲ ਖਰਾਬ ਹੋ ਗਿਆ ਅਤੇ ਵਿਆਹ 'ਚ । ਹਾਲਾਂਕਿ ਮਾਮਲਾ ਭਖਣ ਤੋਂ ਬਾਅਦ ਲਾੜੇ ਦੇ ਪਰਿਵਾਰ, ਰਿਸ਼ਤੇਦਾਰਾਂ ਨੇ ਲਾੜੀ ਅਤੇ ਉਹਨਾਂ ਦੇ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਗੱਲ 'ਤੇ ਅੜੇ ਰਹੇ। ਖਾਸ ਕਰਕੇ ਕੁੜੀ ਆਪਣੇ ਫੈਸਲੇ 'ਤੇ ਅਟਲ ਰਹੀ ।
ਆਖਰ 'ਚ ਨਿਰਾਸ਼ ਹੋ ਕੇ ਮੁੰਡੇ ਵਾਲਿਆਂ ਨੂੰ ਬਰਾਤ ਵਾਪਸ ਲੈ ਕੇ ਜਾਣਾ ਪਿਆ। ਬਰਾਤੀਆਂ ਅਨੁਸਾਰ ਇਹ ਵਿਆਹ ਮੁੰਡੇ ਅਤੇ ਕੁੜੀ ਦੀ ਸਹਿਮਤੀ ਨਾਲ ਤੈਅ ਹੋਇਆ ਸੀ। ਫਿਲਹਾਲ ਹਰ ਪਾਸੇ ਲਾੜੀ ਅਤੇ ਉਸ ਦੇ ਫੈਸਲੇ ਦੀ ਚਰਚਾ ਹੈ। ਸਾਰੇ ਲੋਕ ਉਸ ਦੇ ਸਾਹਸ ਦੀ ਸ਼ਲਾਘਾ ਕਰ ਰਹੇ ਹਨ। ਕਿ ਇਸ ਕੁੜੀ ਨੇ ਆਪਣਾ ਭਵਿੱਖ ਚੁਣਨ ਲਗੇ ਸਿਆਣਪ ਦਿਖਾਈ ਹੈ ਜੀ ਸਨਾਲ ਉਸ ਦਾ ਭਵਿੱਖ ਸੁਖਾਲਾ ਹੋਵੇਗਾ ।