ਚੰਡੀਗੜ੍ਹ: ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਦਿਆਰਥੀਆਂ ਨੂੰ ਸਟੱਡੀ ਲਈ 10 ਲੱਖ ਰੁਪਏ ਲੋਨ ਦੇਣ ਲਈ ਇਕ ਸਕੀਮ ਚਲਾਈ ਸੀ। ਇਸ ਬਾਰੇ ਇਕ RTI ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਸਾਲ 2021-2022 ਦੌਰਾਨ ਲੋਨ ਲਈ 89 ਲੋਕਾਂ ਨੇ ਅਪਲਾਈ ਕੀਤਾ ਸੀ ਪਰ ਇਹ ਲੋਨ ਸਿਰਫ਼ 2 ਵਿਦਿਆਰਥੀਆਂ ਨੂੰ ਹੀ ਮਿਲ ਸਕਿਆ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਕੀਮ ਦਾ ਪ੍ਰਚਾਰ ਕਰਨ ਲਈ 2021-22 ਸਾਲ ਦੌਰਾਨ ਕਰੀਬ 19.30 ਕਰੋੜ ਖਰਚਿਆ ਗਿਆ। ਜੇਕਰ ਪ੍ਰਚਾਰ ਦੇ ਪੈਸੇ ਹੀ ਸਾਰੇ 89 ਅਪਲਾਈ ਕਰਨ ਵਾਲਿਆਂ ਵਿੱਚ ਵੰਡ ਦਿੰਦੇ ਤਾਂ ਵੀ ਹਰੇਕ ਵਿਦਿਆਰਥੀ ਨੂੰ 21.65 ਲੱਖ ਰੁਪਏ ਮਿਲ ਜਾਂਦੇ। ਜ਼ਿਕਰਯੋਗ ਹੈ ਕਿ ਦਿੱਲੀ ਮਾਡਲ ਵਿੱਚ ਸਿਰਫ਼ ਪ੍ਰਚਾਰ ਕੀਤਾ ਜਾ ਰਿਹਾ ਹੈ।