Wed, Nov 13, 2024
Whatsapp

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, YouTube ਚੈਨਲ ਅਚਾਨਕ ਹੋਇਆ ਡਿਲੀਟ

Reported by:  PTC News Desk  Edited by:  Pardeep Singh -- August 25th 2022 07:52 AM -- Updated: August 25th 2022 07:55 AM
ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, YouTube ਚੈਨਲ ਅਚਾਨਕ ਹੋਇਆ ਡਿਲੀਟ

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, YouTube ਚੈਨਲ ਅਚਾਨਕ ਹੋਇਆ ਡਿਲੀਟ

ਨਵੀਂ ਦਿੱਲੀ: ਕਾਂਗਰਸ ਨੂੰ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਪਾਰਟੀ ਦਾ YouTube ਅਕਾਊਂਟ ਅਚਾਲਕ ਡਿਲੀਟ ਹੋ ਗਿਆ। ਅਕਾਊਂਟ ਨੂੰ ਡਿਲੀਟ ਕਰਨ ਦੀ ਜਾਣਕਾਰੀ ਦਿੰਦੇ ਹੋਏ ਪਾਰਟੀ ਨੇ ਕਿਹਾ ਕਿ ਇਸ ਸਬੰਧੀ YouTube ਅਤੇ ਗੂਗਲ ਨਾਲ ਸੰਪਰਕ ਕੀਤਾ ਗਿਆ ਹੈ। ਪਾਰਟੀ ਨੇ ਟਵੀਟ ਕੀਤਾ ਕਿ ਖਾਤਾ ਕਿਵੇਂ ਡਿਲੀਟ ਹੋਇਆ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਡਿਲੀਟ ਹੋਣ ਤੋਂ ਬਾਅਦ ਕਾਂਗਰਸ ਆਪਣਾ YouTube ਅਕਾਊਂਟ ਮੁੜ ਤੋਂ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਨੇ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੇ YouTube ਚੈਨਲ 'ਇੰਡੀਅਨ ਨੈਸ਼ਨਲ ਕਾਂਗਰਸ' ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਅਸੀਂ ਇਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸਿਲਸਿਲੇ 'ਚ YouTube ਅਤੇ ਗੂਗਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਜਿਹਾ ਤਕਨੀਕੀ ਨੁਕਸ ਕਾਰਨ ਹੋਇਆ ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਹੈ। ਜਾਣਕਾਰੀ ਅਨੁਸਾਰ ਕਾਂਗਰਸ ਦਾ YouTube ਚੈਨਲ ਬੁੱਧਵਾਰ ਨੂੰ ਡਿਲੀਟ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਖੁਦ ਕਾਂਗਰਸ ਪਾਰਟੀ ਨੇ ਟਵੀਟ ਕਰਕੇ ਦਿੱਤੀ ਹੈ। ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਨੇ ਕਿਹਾ ਕਿ YouTube ਚੈਨਲ 'ਇੰਡੀਅਨ ਨੈਸ਼ਨਲ ਕਾਂਗਰਸ' ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਸ ਨੂੰ ਰੀਸਟੋਰ ਕਰਵਾਉਣ ਲਈ Google ਅਤੇ YouTube ਟੀਮਾਂ ਨਾਲ ਰਾਬਤਾ ਬਣਾ ਰਹੇ ਹਾਂ। ਨਾਲ ਹੀ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕਾਰਨ ਕੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ YouTube 'ਤੇ ਵਾਪਸ ਆਉਣ ਦੀ ਉਮੀਦ ਕਰਦੇ ਹਾਂ।

ਦੱਸ ਦੇਈਏ ਕਿ ਕਈ ਦਿੱਗਜ਼ ਨੇਤਾਵਾਂ ਦੇ ਟਵਿਟਰ ਜਾਂ ਫੇਸਬੁੱਕ ਅਕਾਊਂਟ ਹੈਕ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪਰ YouTube ਚੈਨਲ ਨਾਲ ਅਜਿਹੀ ਘਟਨਾ ਹੁਣ ਤੱਕ ਘੱਟ ਹੀ ਸੁਣਨ ਨੂੰ ਮਿਲੀ ਹੈ। ਪਾਰਟੀ ਨੇ ਇਸ ਬਾਰੇ ਚਿੰਤਾ ਪ੍ਰਗਟਾਈ ਹੈ। ਕਾਂਗਰਸ ਦੀ 7 ਸਤੰਬਰ ਤੋਂ ਭਾਰਤ ਜੋੜੋ ਯਾਤਰਾ ਤਾਮਿਲਨਾਡੂ ਤੋਂ  ਕੰਨਿਆਕੁਮਾਰੀ ਤੱਕ ਸ਼ੁਰੂ ਹੋ ਜਾ ਰਹੀ ਹੈ ਉਸ ਅਹਿਮ ਪਹਿਲਾ ਪਾਰਟੀ ਦੇ YouTube ਚੈਨਲ ਡਿਲੀਟ ਕਰ ਦਿੱਤਾ ਗਿਆ ਹੈ। ਇਹ ਯਾਤਰਾ 12 ਰਾਜਾਂ ਨੂੰ ਕਵਰ ਕਰਦੀ ਹੋਈ ਜੰਮੂ-ਕਸ਼ਮੀਰ ਵਿੱਚ ਖਤਮ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰਾ ਪੂਰੇ 150 ਦਿਨਾਂ ਤੱਕ ਜਾਰੀ ਰਹੇਗੀ। ਇਹ ਵੀ ਪੜ੍ਹੋ:ਹੁਣ ਦਿੱਲੀ ਤੋਂ ਸ਼ਿਮਲਾ ਜਾਣਾ ਹੋਇਆ ਆਸਾਨ, 6 ਸਤੰਬਰ ਤੋਂ ਸ਼ੁਰੂ ਹੋਵੇਗੀ ਹਵਾਈ ਸੇਵਾ -PTC News

Top News view more...

Latest News view more...

PTC NETWORK