ਪਟਿਆਲਾ 'ਚ ਚੱਲਦੇ ਸਮਾਗਮ 'ਚ ਚੱਲੀ ਗੋਲੀ, 22 ਸਾਲਾਂ ਨੌਜਵਾਨ ਜ਼ਖ਼ਮੀ
ਪਟਿਆਲਾ: ਪਟਿਆਲਾ ਰਾਜਪੁਰਾ ਰੋਡ 'ਤੇ ਸਥਿੱਤ ਕੌਲੀ ਦੇ ਨੇੜਲੇ ਪਿੰਡ ਸ਼ੰਕਰਪੁਰ ਵਿਚ ਬੀਤੀ ਰਾਤ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਰਾਤ ਲਗਭਗ 8:30 ਵਜੇ ਉਸ ਸਮੇਂ ਚੱਲੀ ਜਦੋਂ ਪਿੰਡ ਵਿੱਚ ਇੱਕ ਸਮਾਰੋਹ ਚੱਲ ਰਿਹਾ ਸੀ। ਦੱਸ ਦੇਈਏ ਕਿ ਪਿੰਡ ਮੋਹੱਬਤਪੁਰ ਦੇ 22 ਸਾਲਾਂ ਨੌਜਵਾਨ ਜਗਮੀਤ ਸਿੰਘ ਦੇ ਪੱਟ ਵਿਚ ਗੋਲੀ ਲੱਗੀ ਹੈ। ਇਸ ਮੌਕੇ ਉਤੇ ਚੱਲ ਰਹੇ ਸਮਾਗਮ ਵਿਚ ਘਨੌਰ ਦੇ ਐੱਮ ਐਲ ਏ ਗੁਰਲਾਲ ਸਿੰਘ ਹਾਜ਼ਰ ਸਨ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਗੋਲੀ ਉਸ ਵੇਲੇ ਚੱਲੀ ਜਦੋਂ ਸਨਮਾਨਿਤ ਹੋਣ ਤੋਂ ਬਾਅਦ ਜਦੋਂ ਵਿਧਾਇਕ ਗੁਰਲਾਲ ਘਨੌਰ ਵਾਪਿਸ ਜਾਣ ਲੱਗੇ। ਦੱਸਿਆ ਹੈ ਰਿਹਾ ਹੈ ਕਿ ਜ਼ਖਮੀ ਨੌਜਵਾਨ ਜਗਮੀਤ ਨੂੰ ਤੁਰੰਤ ਵਿਧਾਇਕ ਦੀ ਗੱਡੀ ਵਿੱਚ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਹ ਵੀ ਪੜ੍ਹੋ:ਪਲੇਟਾਂ ਪਿੱਛੇ ਲੜਨ ਵਾਲੇ ਅਧਿਆਪਕ ਤਲਬ ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਨੌਜਵਾਨ ਉਤੇ ਪਿੰਡ ਮੋਹੱਬਤਪੁਰਾ ਅਤੇ ਪਿੰਡ ਸ਼ੰਕਰਪੁਰ ਦੇ ਕੁੱਝ ਨੌਜਵਾਨਾਂ ਵਲੋਂ ਦਰਜ਼ਨ ਭਰ ਸਾਥੀਆਂ ਨਾਲ ਉਥੇ ਪਹੁੰਚ ਕੇ ਨੌਜਵਾਨ ਜਗਮੀਤ ਸਿੰਘ ਦੇ ਗੋਲੀ ਮਾਰੀ ਅਤੇ ਫਰਾਰ ਹੋ ਗਏ। ਤਾਜ਼ਾ ਜਾਣਕਾਰੀ ਅਨੁਸਾਰ ਜ਼ਖਮੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਧਰ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਬੀਤੇ ਦਿਨੀ ਤਰਨਤਾਰਨ ਦੇ ਪਿੰਡ ਪੱਖੋਪੁਰ ਵਿਚਇੱਕ ਵੱਡੀ ਵਾਰਦਾਤ ਵਾਪਰੀ। ਇਥੇ ਜ਼ਮੀਨੀ ਝਗੜੇ ਨੂੰ ਲੈ ਕੇ ਘਰ 'ਤੇ ਗੋਲੀਆਂ ਚੱਲ ਗਈਆਂ ਤੇ ਇੱਕ ਗੋਲੀ ਔਰਤ ਨੂੰ ਲੱਗ ਗਈ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਾਫੀ ਦਿਨਾਂ ਤੋਂ ਦੋ ਪਰਿਵਾਰਾਂ ਵਿਚ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਅੱਜ ਅਚਾਨਕ ਤਕਰਾਰ ਇੰਨਾ ਵਧ ਗਿਆ ਕਿ ਉਸ ਨੇ ਖੂਨੀ ਰੂਪ ਧਾਰ ਲਿਆ। 3 ਨੌਜਵਾਨਾਂ ਵੱਲੋਂ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ ਜਿਸ ਵਿਚ ਇੱਕ ਔਰਤ ਦੀ ਮੌਤ ਹੋ ਗਈ। (ਗਗਨਦੀਪ ਆਹੂਜਾ) -PTC News