ਚੰਡੀਗੜ੍ਹ 'ਚ 90 ਫ਼ੀਸਦੀ ਅਫ਼ਸਰ ਚੁਸਤ, 10 ਫ਼ੀਸਦੀ ਨੂੰ ਜਾਗਣ ਦੀ ਲੋੜ : ਬਨਵਾਰੀ ਲਾਲ ਪੁਰੋਹਿਤ
ਚੰਡੀਗੜ੍ਹ : ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਦੌਰਾਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਿੱਚ 90 ਫ਼ੀਸਦੀ ਅਫ਼ਸਰ ਤਾਂ ਕਾਫ਼ੀ ਚੁਸਤ ਹਨ ਪਰ 10 ਫ਼ੀਸਦੀ ਅਫ਼ਸਰ ਅਜੇ ਵੀ ਕਾਫ਼ੀ ਸੁਸਤ ਹੈ, ਉਨ੍ਹਾਂ ਨੂੰ ਜਾਗਣਾ ਪਵੇਗਾ। ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸ਼ਹਿਰ ਦੇ ਲੋਕ ਕਾਫੀ ਪੜ੍ਹੇ-ਲਿਖੇ ਹਨ ਜੋ ਕਿ ਸਿਟੀ ਬਿਊਟੀਫੁੱਲ ਦੇ ਵਿਕਾਸ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਰਾਏਪੁਰ ਕਲਾਂ ਤੇ ਮੱਖਣ ਮਾਜਰਾ ਵਿੱਚ ਨਵੇਂ ਸਕੂਲ ਸ਼ੁਰੂ ਕਰਨ ਜਾ ਰਹੇ ਹਾਂ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਘੱਟ ਨਹੀਂ ਹੈ। ਸਿੱਖਿਆ ਦੇ ਪੱਧਰ ਉੱਚਾ ਚੁੱਕਣ ਲਈ ਕਾਫੀ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਵਿਦਿਆਰਥੀਆਂ ਲਈ ਸਪੋਰਟਸ ਕੰਪਲੈਕਸ ਬਣਾਇਆ ਹੈ।
ਉਨ੍ਹਾਂ ਨੇ ਦੱਸਿਆ ਕਿ 2030 ਤੱਕ ਚੰਡੀਗੜ੍ਹ ਨੂੰ ਕਾਰਬਨ ਮੁਕਤ ਬਣਾਉਣ ਦੀ ਸਾਡੀ ਯੋਜਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਟੀ ਬਿਊਟੀਫੁੱਲ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ਼ਹਿਰ ਦੇ ਸਾਰੇ ਅਫਸਰ ਤੇ ਲੋਕ ਵੀ ਇਸ ਵਿਕਾਸ ਲਈ ਤੱਤਪਰ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਦੌਰੇ 'ਤੇ ਅਮਿਤ ਸ਼ਾਹ, ਕਿਹਾ- ਪ੍ਰਧਾਨ ਮੰਤਰੀ ਦੀ ਅਗਵਾਈ 'ਚ ਹੋਇਆ ਦੇਸ਼ ਦਾ ਵਿਕਾਸ