Sun, Sep 15, 2024
Whatsapp

500 ਦੀ ਲਾਟਰੀ 'ਚ ਨਿਕਲਿਆ 9 ਲੱਖ ਦਾ ਟਰੈਕਟਰ

Reported by:  PTC News Desk  Edited by:  Jasmeet Singh -- July 03rd 2022 02:23 PM
500 ਦੀ ਲਾਟਰੀ 'ਚ ਨਿਕਲਿਆ 9 ਲੱਖ ਦਾ ਟਰੈਕਟਰ

500 ਦੀ ਲਾਟਰੀ 'ਚ ਨਿਕਲਿਆ 9 ਲੱਖ ਦਾ ਟਰੈਕਟਰ

ਸਰਬਜੀਤ ਰੌਲੀ, (ਮੋਗਾ, 3 ਜੁਲਾਈ): ਚਾਰ ਕਿੱਲੇ ਠੇਕੇ 'ਤੇ ਲੈ ਕੇ ਖੇਤੀ ਕਰਨ ਵਾਲੇ ਜਗਸੀਰ ਸਿੰਘ ਕੋਲ ਆਪਣਾ ਟਰੈਕਟਰ ਨਾ ਹੋਣ ਕਾਰਨ ਉਸਨੂੰ ਪਿੰਡ ਵਾਸੀਆਂ ਤੋਂ ਅਤੇ ਰਿਸ਼ਤੇਦਾਰਾਂ ਤੋਂ ਟਰੈਕਟਰ ਮੰਗ ਕੇ ਖੇਤੀ ਕਰਨੀ ਪੈਂਦੀ ਸੀ। ਇਹ ਵੀ ਪੜ੍ਹੋ: ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਂਟ 'ਤੇ ਲੱਗੀ ਰੋਕ ਪਰ ਕਹਿੰਦੇ ਨੇ ਕਿ ਜਦੋਂ ਉੱਤੇ ਵਾਲਾ ਦੇਣ 'ਤੇ ਆਉਂਦਾ ਤਾਂ ਛੱਪੜ ਫਾੜ ਕੇ ਰਹਿਮਤ ਕਰਦਾ ਇਸੇ ਤਰ੍ਹਾਂ ਮੋਗਾ ਦੇ ਪਿੰਡ ਬੁੱਕਣ ਵਾਲਾ ਦੇ ਰਹਿਣ ਵਾਲੇ ਜਗਸੀਰ ਸਿੰਘ ਨਾਲ ਹੋਇਆ ਜਦ ਕਰੀਬ ਦੋ ਮਹੀਨੇ ਪਹਿਲਾਂ ਉਸ ਨੇ 500 ਰੁਪਏ ਦੀ ਆਨਲਾਈਨ ਲਾਟਰੀ ਪਾਈ। ਜਗਸੀਰ ਸਿੰਘ ਵੱਲੋਂ ਮਈ ਮਹੀਨੇ ਵਿੱਚ ਪਾਈ ਗਈ ਇਸ ਲਾਟਰੀ ਨੂੰ ਚਾਹੇ ਜਗਸੀਰ ਸਿੰਘ ਪਾ ਕੇ ਭੁੱਲ ਗਿਆ ਸੀ ਪਰ ਕੱਲ੍ਹ ਉਸ ਵੇਲੇ ਉਸ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸ ਦਾ ਲਾਟਰੀ ਚੋਂ ਇਨਾਮ ਵਜੋਂ ਟਰੈਕਟਰ ਨਿਕਲਿਆ ਹੈ । ਜਾਣਕਾਰੀ ਦਿੰਦਿਆਂ ਹੋਇਆ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਵਾਰ ਚਾਰ ਕਿੱਲੇ ਠੇਕੇ 'ਤੇ ਲਏ ਸੀ ਅਤੇ ਬੜੇ ਲੰਬੇ ਸਮੇਂ ਤੋਂ ਹਰ ਵਾਰ ਖੇਤੀ ਕਰਨ ਲਈ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਤੋਂ ਟਰੈਕਟਰ ਮੰਗ ਕੇ ਖੇਤੀ ਕਰਦਾ ਸੀ। ਜਗਸੀਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਆਨਲਾਈਨ ਲਾਟਰੀ ਬਾਰੇ ਪਤਾ ਲੱਗਾ ਤੇ ਖੇਤਾਂ ਵਿਚ ਕੰਮ ਕਰਦੇ ਕਰਦੇ ਉਸ ਨੇ ਆਨਲਾਈਨ 500 ਰੁਪਏ ਟਰਾਂਸਫਰ ਕਰ ਦਿੱਤਾ ਅਤੇ ਲਾਟਰੀ ਪਾ ਕੇ ਭੁੱਲ ਗਿਆ। ਉਸਦਾ ਕਹਿਣਾ ਸੀ ਕਿ ਕੱਲ੍ਹ ਜਦੋਂ ਉਸ ਨੂੰ ਫੋਨ ਆਇਆ ਕਿ ਉਸ ਦਾ ਲਾਟਰੀ ਵਿੱਚੋਂ ਇਨਾਮ ਸਰੂਪ ਟਰੈਕਟਰ ਨਿਕਲਿਆ ਹੈ ਤਾਂ ਉਸ ਨੂੰ ਬਿਲਕੁਲ ਵੀ ਯਕੀਨ ਨਹੀਂ ਹੋਇਆ। ਜਗਸੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਦੋਸਤ ਕੋਲ ਗਿਆ ਤੇ ਉਸ ਨੂੰ ਸਾਰੀ ਗੱਲ ਦੱਸੀ ਤੇ ਬਾਅਦ ਵਿੱਚ ਦੁਬਾਰਾ ਫਿਰ ਲਾਟਰੀ ਵਾਲਿਆਂ ਨੂੰ ਫੋਨ ਕਰਕੇ ਪੁੱਛਿਆ ਤਾ ਯਕੀਨ ਹੋਇਆ। ਜਗਸੀਰ ਸਿੰਘ ਨੇ ਦੱਸਿਆ ਕਿ ਘਰ ਵਿੱਚ ਟਰੈਕਟਰ ਨਾ ਹੋਣ ਦੇ ਚਲਦਿਆਂ ਅੱਜ ਜਦੋਂ ਲਾਟਰੀ ਨਿਕਲੀ ਤਾਂ ਉਹ ਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੈ। ਉੱਥੇ ਹੀ ਜਗਸੀਰ ਸਿੰਘ ਦੀ ਪਤਨੀ ਨੇ ਵੀ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਸ ਦੇ ਪਤੀ ਨੂੰ ਟਰੈਕਟਰ ਨਿਕਲਣ ਤੇ ਉਹ ਬਹੁਤ ਖੁਸ਼ ਹੈ । ਉੱਥੇ ਹੀ ਜਗਸੀਰ ਸਿੰਘ ਦੇ ਦੋਸਤ ਨਵਤੇਜ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਮੇਰੇ ਕੋਲੋਂ ਟਰੈਕਟਰ ਮੰਗ ਕੇ ਲੈ ਕੇ ਜਾਂਦਾ ਸੀ ਅਤੇ ਆਪਣੀ ਖੇਤੀ ਕਰਦਾ ਸੀ ਅਤੇ ਮੇਰੇ ਤੋਂ ਪੁੱਛ ਕੇ ਹੀ ਇਸਨੇ ਲਾਟਰੀ ਪਾਈ ਸੀ। ਲਾਟਰੀ ਵਿੱਚੋਂ ਜਦ ਉਸ ਦਾ ਟਰੈਕਟਰ ਨਿਕਲਿਆ ਤਾਂ ਇੱਕ ਵਾਰ ਤਾਂ ਜਗਸੀਰ ਸਿੰਘ ਨੂੰ ਯਕੀਨੀ ਨਹੀਂ ਹੋਇਆ। ਇਹ ਵੀ ਪੜ੍ਹੋ: NIA ਦਾ ਬਟਾਲਾ ਦੇ ਨਿੱਜੀ ਹਸਪਤਾਲ 'ਚ ਛਾਪਾ; ਰਾਣਾ ਕੰਦੋਵਾਲੀਆ ਕਤਲ ਕੇਸ ਨਾਲ ਜੁੜੀਆਂ ਤਾਰਾਂ ਨਵਤੇਜ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਆਨਲਾਈਨ ਠੱਗੀਆਂ ਹੁੰਦੀਆਂ ਹਨ ਪਰ ਇਸ ਕੰਪਨੀ ਦਾ ਕੰਮ ਕਾਫ਼ੀ ਸਾਫ਼ ਸੁਥਰਾ ਸੀ ਅਤੇ ਲਾਈਵ ਹੋ ਕੇ ਇਨ੍ਹਾਂ ਨੇ ਇਹ ਇਨਾਮ ਕੱਢਿਆ। -PTC News


Top News view more...

Latest News view more...

PTC NETWORK