Wed, Nov 13, 2024
Whatsapp

ਉੱਤਰਾਖੰਡ ਹਾਦਸਾ: ਢੇਲਾ ਨਦੀ 'ਚ ਰੂੜੀ ਕਾਰ, 9 ਦੀ ਮੌਤ, 1 ਨੂੰ ਬਚਾ ਲਿਆ ਗਿਆ

Reported by:  PTC News Desk  Edited by:  Jasmeet Singh -- July 08th 2022 10:07 AM -- Updated: July 08th 2022 11:33 AM
ਉੱਤਰਾਖੰਡ ਹਾਦਸਾ: ਢੇਲਾ ਨਦੀ 'ਚ ਰੂੜੀ ਕਾਰ, 9 ਦੀ ਮੌਤ, 1 ਨੂੰ ਬਚਾ ਲਿਆ ਗਿਆ

ਉੱਤਰਾਖੰਡ ਹਾਦਸਾ: ਢੇਲਾ ਨਦੀ 'ਚ ਰੂੜੀ ਕਾਰ, 9 ਦੀ ਮੌਤ, 1 ਨੂੰ ਬਚਾ ਲਿਆ ਗਿਆ

ਨੈਨੀਤਾਲ, 8 ਜੁਲਾਈ (ਏਜੰਸੀ): ਉੱਤਰਾਖੰਡ ਦੇ ਰਾਮਨਗਰ ਦੇ ਢੇਲਾ ਨਦੀ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਕਾਰ ਜਿਸ ਵਿੱਚ ਲੋਕ ਸਫ਼ਰ ਕਰ ਰਹੇ ਸਨ, ਦੇ ਪਾਣੀ ਵਿਚ ਰੁੜ੍ਹਨ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਨੂੰ ਜ਼ਿੰਦਾ ਬਚਾ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਸਾਰੇ ਸੈਲਾਨੀ ਪੰਜਾਬ ਦੇ ਪਟਿਆਲਾ ਤੋਂ ਘੁੰਮਣ ਆਏ ਹੋਏ ਸੀ। ਕਾਰ 'ਚੋਂ 22 ਸਾਲਾ ਨਾਜ਼ੀਆ ਨਾਂ ਦੀ ਔਰਤ ਨੂੰ ਬਚਾਇਆ ਗਿਆ। ਉਸ ਨੂੰ ਰਾਮਨਗਰ ਹਸਪਤਾਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਨਸ਼ਾ ਛੁਡਾਊ ਗੋਲੀਆਂ ਦਾ ਮਾਮਲਾ: ਕੇਂਦਰ ਨੇ ਹਾਈ ਕੋਰਟ ਨੂੰ ਪੰਜ ਰਿਪੋਰਟਾਂ ਸੌਂਪੀਆਂ



ਇਹ ਹਾਦਸਾ ਸਵੇਰੇ 5.45 ਵਜੇ ਵਾਪਰਿਆ ਜਦੋਂ ਪਟਿਆਲਾ ਦੇ ਸਾਰੇ ਵਸਨੀਕ, ਪੰਜਾਬ ਵਾਪਸ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਚਾਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਪੰਜ ਅਜੇ ਵੀ ਕਾਰ ਵਿੱਚ ਫਸੇ ਹੋਏ ਹਨ। ਸੂਬੇ 'ਚ ਭਾਰੀ ਮੀਂਹ ਕਾਰਨ ਪਾਣੀ ਦੇ ਤੇਜ਼ ਵਹਾਅ 'ਚ ਚਾਰ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ ਅਤੇ ਪੰਜ ਲਾਸ਼ਾਂ ਅਜੇ ਵੀ ਕਾਰ 'ਚ ਫਸੀਆਂ ਹੋਈਆਂ ਹਨ। ਬਾਕੀ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਮਾਉਂ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਨੇ ਦੱਸਿਆ ਕਿ ਅੱਜ ਤੜਕੇ ਮੀਂਹ ਕਾਰਨ ਆਏ ਪਾਣੀ ਦੇ ਤੇਜ਼ ਵਹਾਅ ਦੌਰਾਨ ਰਾਮਨਗਰ ਦੀ ਢੇਲਾ ਨਦੀ ਵਿੱਚ ਇੱਕ ਕਾਰ ਦੇ ਵਹਿ ਜਾਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ, ਇੱਕ ਲੜਕੀ ਨੂੰ ਜ਼ਿੰਦਾ ਬਚਾ ਲਿਆ ਗਿਆ ਅਤੇ ਕਰੀਬ 5 ਲਾਸ਼ਾਂ ਅਜੇ ਵੀ ਫਸੀਆਂ ਹੋਈਆਂ ਹਨ।


ਉਨ੍ਹਾਂ ਦੱਸਿਆ "ਕਾਰ ਵਿੱਚ ਅਜੇ ਵੀ ਪੰਜ ਹੋਰ ਲੋਕ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰ ਬੁਰੀ ਤਰ੍ਹਾਂ ਫਸੀ ਹੋਈ ਹੈ।" ਡੀਆਈਜੀ ਨੇ ਕਿਹਾ ਕਿ ਉੱਤਰਾਖੰਡ ਵਿੱਚ ਭਾਰੀ ਮੀਂਹ ਪੈਣ ਕਾਰਨ ਨਦੀ ਵਿੱਚ ਪਾਣੀ ਦਾ ਵਹਾਅ ਆਮ ਨਾਲੋਂ ਤੇਜ਼ ਹੈ, ਇਹ ਹਾਦਸਾ ਅਣਜਾਣਤਾ ਕਾਰਨ ਵਾਪਰਿਆ ਹੈ। 4 ਜੁਲਾਈ ਨੂੰ ਮੌਸਮ ਵਿਭਾਗ ਨੇ ਉੱਤਰਾਖੰਡ ਵਿੱਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਦੇਹਰਾਦੂਨ, ਨੈਨੀਤਾਲ, ਬਾਗੇਸ਼ਵਰ, ਪਿਥੌਰਾਗੜ੍ਹ, ਟਿਹਰੀ, ਪੌੜੀ ਅਤੇ ਚੰਪਾਵਤ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।


ਸੋਮਵਾਰ ਨੂੰ ਦੇਹਰਾਦੂਨ 'ਚ ਭਾਰੀ ਮੀਂਹ ਪਿਆ, ਜਿਸ 'ਚ ਕਈ ਦਰੱਖਤ ਉੱਖੜ ਗਏ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਪਿਛਲੇ ਹਫ਼ਤੇ ਉੱਤਰਾਖੰਡ ਵਿੱਚ ਮੌਨਸੂਨ ਨੇ ਪਹਾੜੀ ਰਾਜ ਵਿੱਚ ਜ਼ਮੀਨ ਖਿਸਕਣ ਦੀ ਚਿੰਤਾ ਵਧਾ ਦਿੱਤੀ ਹੈ। ਭਾਰੀ ਬਰਸਾਤ ਕਾਰਨ ਸੰਵੇਦਨਸ਼ੀਲ ਇਲਾਕਿਆਂ 'ਚ ਜ਼ਮੀਨ ਖਿਸਕਣ, ਚੱਟਾਨਾਂ ਡਿੱਗਣ, ਸੜਕਾਂ 'ਤੇ ਮਲਬਾ ਡਿੱਗਣ, ਕਟਾਵ ਅਤੇ ਨਦੀ ਨਾਲਿਆਂ 'ਚ ਪਾਣੀ ਦੇ ਵਹਾਅ ਕਾਰਨ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।



ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ 21 IAS ਅਫਸਰਾਂ ਸਮੇਤ 68 ਅਫਸਰਾਂ ਦਾ ਤਬਾਦਲਾ

ਇਹ ਰਿਪੋਰਟ ਏ.ਐਨ.ਆਈ ਨਿਊਜ਼ ਸਰਵਿਸ ਤੋਂ ਸਵੈ-ਤਿਆਰ ਕੀਤੀ ਗਈ ਹੈ। ਪੀਟੀਸੀ ਨਿਊਜ਼ ਇਸਦੀ ਸਮੱਗਰੀ ਲਈ ਕੋਈ ਜ਼ਿੰਮੇਵਾਰੀ ਨਹੀਂ ਰੱਖਦਾ ਹੈ।


-PTC News


Top News view more...

Latest News view more...

PTC NETWORK