ਸਮਾਣਾ 'ਚ 8ਵੀਂ ਜਮਾਤ ਦੀ ਬਾਲੜੀ ਨਾਲ ਸਮੂਹਿਕ ਜਬਰ-ਜਨਾਹ
ਪਟਿਆਲਾ, 19 ਮਾਰਚ 2022: ਸਮਾਣਾ ਸ਼ਹਿਰ ਤੋਂ ਸਮਾਜ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਪਾਸੇ ਇਸ ਖ਼ੇਤਰ ਵਿਚ ਜੁਰਮ ਵਧਦਾ ਹੀ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਹੁਣ ਬਲਾਕ ਅਤੇ ਬਾਲੜੀਆਂ ਵੀ ਇਸ ਦੀ ਲਪੇਟ ਵਿਚ ਆਉਣੇ ਸ਼ੁਰੂ ਹੋ ਚੁੱਕ ਹਨ।
ਇਹ ਵੀ ਪੜ੍ਹੋ: ਨੌਕਰੀਆਂ ਹੀ ਨੌਕਰੀਆਂ; ਪੰਜਾਬ ਵਜ਼ਾਰਤ ਨੇ ਅਸਾਮੀਆਂ ਭਰਨ ਲਈ ਲਿਆ ਵੱਡਾ ਫੈਸਲਾ
ਦਿਲ ਨੂੰ ਦਹਿਲਾਉਣ ਵਾਲੇ ਇਸ ਮਾਮਲੇ ਵਿਚ ਇੱਕ ਜਾਣਕਾਰ ਵੱਲੋਂ ਹੀ ਇਸ ਜਬਰ-ਜਨਾਹ ਦੀ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ। ਪਹਿਲਾਂ ਤਾਂ ਕਥਿੱਤ ਦੋਸ਼ੀ ਵੱਲੋਂ ਬਾਲੜੀ ਨੂੰ ਰਾਤ ਦੇ ਸਮੇਂ ਫੋਨ ਕਰਕੇ ਘਰੋਂ ਬਾਹਰ ਬੁਲਾਇਆ ਗਿਆ, ਬਾਲੜੀ ਜਿਸਦੀ ਉਮਰ ਕਰੀਬ 14 ਸਾਲ ਦੱਸੀ ਜਾ ਰਹੀ ਹੈ ਉਸਦੇ ਮੂੰਹ ਅਤੇ ਨੱਕ 'ਤੇ ਕਪੜਾ ਪਾ ਉਸਨੂੰ ਕਥਿਤ ਦੋਸ਼ੀ ਮੋਟਰਸਾਈਕਲ 'ਤੇ ਅਗਵਾ ਕਰਕੇ ਇੱਕ ਅਣਪਛਾਤੀ ਜਗ੍ਹਾ 'ਤੇ ਲੈ ਗਏ, ਜਿੱਥੇ ਬਾਲੜੀ ਨਾਲ ਗੈਂਗਰੇਪ ਕੀਤਾ ਗਿਆ।
ਸਮੂਹਿਕ ਜਬਰ-ਜਨਾਹ ਦਾ ਸ਼ਿਕਾਰ ਹੋਈ ਪੀੜਤ ਲੜਕੀ ਨੇ ਉਸ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ 'ਚ ਉਹ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਗਈ। ਬਾਅਦ ਵਿਚ ਆਪਣੀ ਘਿਨਾਉਣੀ ਹਰਕਤਾਂ ਨੂੰ ਅੰਜਾਮ ਦੇ ਚੁੱਕੇ ਕਥਿਤ ਦੋਸ਼ੀਆਂ ਆਪਣੀ ਘਿਨਾਉਣੀ ਹਰਕਤਾਂ ਨੂੰ ਅੰਜਾਮ ਦੇਣ ਮਗਰੋਂ ਉਸ ਨੂੰ ਘਰ ਦੇ ਬਾਹਰ ਸੁੱਟ ਗਏ।
ਇਹ ਵੀ ਪੜ੍ਹੋ: ਪਠਾਨਕੋਟ ਮੈਡੀਕਲ ਕਾਲਜ 'ਚ ਫਟਿਆ ਸਿਲੰਡਰ, ਨੌਜਵਾਨ ਦੀ ਗਈ ਜਾਨ
ਬਾਲੜੀ ਦੀ ਸ਼ਿਕਾਇਤ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾ ਉੱਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਛੇਤੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ।
-PTC News