Wed, Nov 13, 2024
Whatsapp

ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8,813 ਨਵੇਂ ਮਾਮਲੇ ਦਰਜ, 4.15% ਪੌਜ਼ਟਿਵ ਦਰ

Reported by:  PTC News Desk  Edited by:  Riya Bawa -- August 16th 2022 01:20 PM -- Updated: August 16th 2022 01:24 PM
ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8,813 ਨਵੇਂ ਮਾਮਲੇ ਦਰਜ, 4.15% ਪੌਜ਼ਟਿਵ ਦਰ

ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8,813 ਨਵੇਂ ਮਾਮਲੇ ਦਰਜ, 4.15% ਪੌਜ਼ਟਿਵ ਦਰ

Coronavirus cases: ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 8,813 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਰਿਪੋਰਟ ਮੁਤਾਬਕ 15,040 ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਇਸ ਸਮੇਂ ਕੋਰੋਨਾ ਦੇ 1,11,252 ਐਕਟਿਵ ਕੇਸ ਹਨ ਅਤੇ ਰੋਜ਼ਾਨਾ ਪੌਜ਼ਟਿਵ ਦਰ 4.15% ਹੈ। ਕੱਲ੍ਹ ਦੇ ਕੇਸਾਂ ਨਾਲ ਅੱਜ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ, ਕੱਲ੍ਹ ਦੇ ਮੁਕਾਬਲੇ ਅੱਜ ਕੇਸਾਂ ਵਿੱਚ ਕਮੀ ਆਈ ਹੈ। 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 6 ਹਜ਼ਾਰ ਮਾਮਲਿਆਂ 'ਚ ਕਮੀ ਆਈ ਹੈ। ਕੱਲ੍ਹ ਯਾਨੀ 15 ਅਗਸਤ ਨੂੰ 14,917 ਨਵੇਂ ਮਾਮਲੇ ਸਾਹਮਣੇ ਆਏ ਸਨ, 14 ਅਗਸਤ ਨੂੰ 14,092 ਨਵੇਂ ਮਰੀਜ਼ ਸਾਹਮਣੇ ਆਏ ਸਨ। India logs 14,917 fresh Covid-19 cases, 32 deaths ਇਹ ਵੀ ਪੜ੍ਹੋ: ਨਗਰ ਨਿਗਮ ਕਮਿਸ਼ਨਰ ਦਾ ਅਚਨਚੇਤ ਨਿਰੀਖਣ, ਚਾਰ ਵਿਭਾਗਾਂ 'ਚ ਅਧਿਕਾਰੀ ਗਾਇਬ, ਨੋਟਿਸ ਜਾਰੀ 12 ਅਗਸਤ ਨੂੰ 16,561, 11 ਅਗਸਤ ਨੂੰ 16,299 ਨਵੇਂ ਕੇਸ ਦਰਜ ਕੀਤੇ ਗਏ। ਰਿਪੋਰਟ ਅਨੁਸਾਰ 9 ਅਗਸਤ ਨੂੰ 12,751 ਨਵੇਂ ਕੇਸ, 8 ਅਗਸਤ ਨੂੰ 16167, 7 ਅਗਸਤ ਨੂੰ 18,738 ਨਵੇਂ ਕੇਸ, 6 ਅਗਸਤ ਨੂੰ 19,406 ਨਵੇਂ ਕੇਸ, 4 ਅਗਸਤ ਨੂੰ 19,893 ਨਵੇਂ ਕੇਸ ਅਤੇ 3 ਅਗਸਤ ਨੂੰ 17,135 ਨਵੇਂ ਕੇਸ ਦਰਜ ਕੀਤੇ ਗਏ। Covid 19: Punjab makes masks, social distancing mandatory at public places ਰਾਜਧਾਨੀ ਦਿੱਲੀ ਵਿੱਚ ਵੀ ਇੱਕ ਵਾਰ ਫਿਰ ਤੋਂ ਕੋਰੋਨਾ ਦੀ ਰਫ਼ਤਾਰ ਵੱਧ ਗਈ ਹੈ। 15 ਅਗਸਤ ਦੀ ਰਿਪੋਰਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਇੱਥੇ 1227 ਨਵੇਂ ਕੇਸ ਸਾਹਮਣੇ ਆਏ ਹਨ ਅਤੇ 8 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਰਾਜਧਾਨੀ ਵਿੱਚ ਕੋਰੋਨਾ ਦੇ 7519 ਐਕਟਿਵ ਕੇਸ ਹਨ। ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਦੇ ਅਨੁਸਾਰ, ਮੌਜੂਦਾ ਸਮੇਂ ਵਿੱਚ ਕੋਰੋਨਾ ਸਕਾਰਾਤਮਕਤਾ ਦਰ 14.57 ਪ੍ਰਤੀਸ਼ਤ ਹੋ ਗਈ ਹੈ। 2130 ਲੋਕ ਠੀਕ ਵੀ ਹੋਏ ਹਨ। -PTC News


Top News view more...

Latest News view more...

PTC NETWORK