ਫਿਜ਼ੀਓਥੈਰਪੀ ਸੈਂਟਰ ਤੋਂ ਚੋਰੀ ਕਰਨ ਵਾਲਾ 80 ਲੱਖ ਸਮੇਤ ਕਾਬੂ
ਅੰਮ੍ਰਿਤਸਰ: ਤਰਨਤਾਰਨ ਰੋਡ ਉੱਤੇ ਫਿਜ਼ੀਓਥੈਰਪੀ ਸੈਂਟਰ ਵਿਚੋਂ 1 ਕਰੋੜ 60 ਲੱਖ ਰੁਪਏ, 83 ਤੋਲੇ ਸੋਨਾ ਦੇ ਗਹਿਣੇ ਚੋਰੀ ਕੀਤੇ ਗਏ। ਹਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਕਾਨ ਨੰਬਰ 9 ਕੋਪਰੇਟਿਵ ਕਲੋਨੀ ਲਾਰੈਂਸ ਰੋਡ ਅੰਮ੍ਰਿਤਸਰ ਦੇ ਬਿਆਨਾ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਜਿਸ ਨੇ ਆਪਣੇ ਬਿਆਨਾ ਵਿਚ ਦੱਸਿਆ ਕਿ ਮਿਤੀ 11/12/1221 ਦੀ ਰਾਤ ਨੂੰ ਤਰਨਤਾਰਨ ਰੋਡ ਉੱਤੇ ਬਾਵਾ ਫਿਜ਼ੀਓਥੈਰਪੀ ਸੈਂਟਰ ਵਿਚੋਂ ਇਕ ਕਰੋੜ 60 ਲੱਖ ਰੁਪਏ, 83 ਤੋਲੇ ਸੋਨਾ ਦੇ ਗਹਿਣੇ ਚੋਰੀ ਕੀਤੇ ਗਏ ਸਨ। ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਇਸ ਦੀ ਜਾਂਚ ਸ਼ੁਰੂ ਕੀਤੀ। ਟੀਮ ਵੱਲੋਂ ਵੱਖ-ਵੱਖ ਪਾਰਟੀਆ ਬਣਾ ਕੇ ਮੁਲਜ਼ਮਾਂ ਦੀ ਭਾਲ ਲਈ ਸੀਸੀਟੀਵੀ ਫੂਟੇਜ, ਖੁਫੀਆਂ ਸਰੋਤਾਂ ਅਤੇ ਟੈਕਨੀਕਲ ਤਰੀਕੇ ਨਾਲ ਤਫਤੀਸ ਅਮਲ ਵਿਚ ਲਿਆਦੀ ਗਈ। ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਮੁਕੱਦਮਾ ਦੇ ਮੁਲਜ਼ਮ ਤਰਲੋਕ ਸਿੰਘ ਉਰਫ ਬਾਬਾ ਵਾਸੀ ਬੰਧਨੀ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਬੰਧਨੀ ਕਲਾਂ ਜਿਲ੍ਹਾ ਮੋਗਾ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਇਕ ਗੱਡੀ ਨੂੰ ਕਾਬੂ ਕੀਤਾ ਅਤੇ ਗੱਡੀ ਵਿਚੋਂ 30 ਲੱਖ ਰੁਪਏ ਕਰੰਸੀ ਅਤੇ ਉਸਦੇ ਘਰ ਵਿਚ ਜਦੋਂ ਛਾਪੇਮਾਰੀ ਕੀਤੀ ਗਈ ਤਾਂ 50 ਲੱਖ ਰੁਪਏ ਬਰਾਮਦ ਕੀਤੇ ਗਏ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ:ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ 'ਆਪ' 'ਤੇ ਕੱਸੇ ਤੰਜ, ਦੱਸਿਆ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਦਾ ਹੋਣਾ ਚਾਹੀਦਾ -PTC News