ਐਂਬੂਲੈਂਸ ਨਾ ਮਿਲਣ 'ਤੇ 2 ਸਾਲਾ ਭਰਾ ਦੀ ਲਾਸ਼ ਨੂੰ ਬਾਹਾਂ 'ਚ ਲੈ ਕੇ ਬੈਠਾ ਰਿਹਾ 8 ਸਾਲਾ ਭਰਾ
ਮੁਰੈਨਾ (ਮੱਧ ਪ੍ਰਦੇਸ਼), 11 ਜੁਲਾਈ: ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਸ਼ਨੀਵਾਰ ਨੂੰ ਇਕ ਅੱਠ ਸਾਲ ਦਾ ਬੱਚਾ ਆਪਣੇ ਦੋ ਸਾਲ ਦੇ ਛੋਟੇ ਭਰਾ ਦੀ ਲਾਸ਼ ਨਾਲ ਬੈਠਾ ਦੇਖਿਆ ਗਿਆ। ਜਦਕਿ ਬੱਚਿਆਂ ਦਾ ਪਿਤਾ ਪੂਜਾਰਾਮ ਜਾਟਵ ਆਪਣੇ ਮ੍ਰਿਤਕ ਪੁੱਤਰ ਦੀ ਲਾਸ਼ ਘਰ ਲਿਜਾਣ ਲਈ ਐਂਬੂਲੈਂਸ ਦੀ ਬੇਸਬਰੀ ਨਾਲ ਭਾਲ ਕਰਦਾ ਰਿਹਾ। ਇਹ ਵੀ ਪੜ੍ਹੋ: SGPC ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਜਥੇਦਾਰ ਰਤਨ ਸਿੰਘ ਜ਼ੱਫਰਵਾਲ ਦੇ ਚਲਾਣੇ ’ਤੇ ਕੀਤਾ ਦੁੱਖ ਸਾਂਝਾ ਜਦੋਂ ਲੋਕਾਂ ਨੇ ਬੱਚੇ ਨੂੰ ਸੜਕ ਕਿਨਾਰੇ ਲਾਸ਼ ਨਾਲ ਬੈਠਾ ਦੇਖਿਆ ਤਾਂ ਵੱਡੀ ਭੀੜ ਇਕੱਠੀ ਹੋ ਗਈ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਘਟਨਾ ਅੰਬਾਹ ਦੇ ਬਡਫਰਾ ਪਿੰਡ ਦੀ ਦੱਸੀ ਜਾ ਰਹੀ ਹੈ। ਪੂਜਾਰਾਮ ਜਾਟਵ ਦੇ ਦੋ ਸਾਲ ਦੇ ਬੇਟੇ ਰਾਜਾ ਦੀ ਸਿਹਤ ਅਚਾਨਕ ਵਿਗੜ ਗਈ। ਪਹਿਲਾਂ ਤਾਂ ਜਾਟਵ ਨੇ ਘਰ ਜਾ ਕੇ ਆਪਣੇ ਬੇਟੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਦੇ ਪੇਟ ਵਿੱਚ ਦਰਦ ਅਸਹਿ ਹੋ ਗਿਆ ਤਾਂ ਉਹ ਰਾਜਾ ਨੂੰ ਮੁਰੈਨਾ ਜ਼ਿਲ੍ਹਾ ਹਸਪਤਾਲ ਲੈ ਗਿਆ। ਉਸਦੇ ਨਾਲ ਉਨ੍ਹਾਂ ਦਾ ਵੱਡਾ ਬੇਟਾ ਗੁਲਸ਼ਨ ਵੀ ਹਸਪਤਾਲ ਪਹੁੰਚਿਆ। ਰਾਜਾ ਦੀ ਮੁਰੈਨਾ ਜ਼ਿਲ੍ਹਾ ਹਸਪਤਾਲ ਵਿੱਚ ਹੀ ਮੌਤ ਹੋ ਗਈ। ਗਰੀਬ ਅਤੇ ਬੇਸਹਾਰਾ ਪੂਜਾਰਾਮ ਨੇ ਹਸਪਤਾਲ ਦੇ ਅਧਿਕਾਰੀਆਂ ਅੱਗੇ ਮਿੰਨਤ ਕੀਤੀ ਕਿ ਲਾਸ਼ ਨੂੰ ਉਸ ਦੇ ਪਿੰਡ ਵਾਪਸ ਲਿਜਾਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾਵੇ, ਪਰ ਉਸ ਦੀ ਬੇਨਤੀ ਨੂੰ ਠੁਕਰਾ ਦਿੱਤਾ ਗਿਆ। ਬਾਅਦ ਵਿੱਚ ਇੱਕ ਐਂਬੂਲੈਂਸ ਡਰਾਈਵਰ ਨੇ ਲਾਸ਼ ਨੂੰ ਪਿੰਡ ਲਿਜਾਣ ਲਈ 1500 ਰੁਪਏ ਮੰਗੇ ਪਰ ਜਾਟਵ ਕੋਲ ਇੰਨੇ ਪੈਸੇ ਨਹੀਂ ਸਨ। ਹਸਪਤਾਲ ਦੇ ਅੰਦਰ ਕੋਈ ਵਾਹਨ ਨਾ ਮਿਲਣ ਕਾਰਨ ਜਾਟਵ ਨੇ ਆਪਣੇ 8 ਸਾਲਾ ਪੁੱਤਰ ਪ੍ਰੇਮ ਨੂੰ ਨਹਿਰੂ ਪਾਰਕ ਦੇ ਸਾਹਮਣੇ ਸੜਕ ਕਿਨਾਰੇ ਬਿਠਾ ਦਿੱਤਾ ਅਤੇ ਛੋਟੇ ਪੁੱਤਰ ਦੀ ਲਾਸ਼ ਨੂੰ ਉਸਦੀ ਗੋਦ ਵਿੱਚ ਰੱਖ ਕੇ ਸਸਤੇ ਵਾਹਨ ਦੀ ਭਾਲ ਕਰਦਾ ਰਿਹਾ। ਬੱਚਾ ਕਈ ਘੰਟੇ ਆਪਣੇ ਛੋਟੇ ਭਰਾ ਦੀ ਲਾਸ਼ ਨੂੰ ਗੋਦੀ ਵਿੱਚ ਲੈ ਕੇ ਬੈਠਾ ਆਪਣੇ ਪਿਤਾ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰਦਾ ਰਿਹਾ। ਸਥਾਨਕ ਲੋਕਾਂ ਨੇ ਦੱਸਿਆ ਕਿ ਕਦੇ ਉਹ ਰੋਣ ਲੱਗ ਜਾਂਦਾ ਸੀ ਅਤੇ ਕਦੇ ਆਪਣੇ ਭਰਾ ਦੀ ਲਾਸ਼ ਨੂੰ ਤਕੜਾ ਰਹਿੰਦਾ। ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਵਿਧਾਇਕ ਨੂੰ ਮਿਲੀਆਂ ਧਮਕੀਆਂ, ਕਿਹਾ- ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਮੰਗੀ ਫਿਰੌਤੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਇੰਚਾਰਜ ਯੋਗਿੰਦਰ ਸਿੰਘ ਜਾਦੌਣ ਨੇ ਮੌਕੇ 'ਤੇ ਪਹੁੰਚ ਕੇ ਪ੍ਰੇਮ ਦੇ ਭਰਾ ਦੀ ਲਾਸ਼ ਨੂੰ ਆਪਣੀ ਗੋਦ 'ਚੋਂ ਚੁੱਕ ਕੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਬਾਅਦ 'ਚ ਜਾਟਵ ਮੌਕੇ 'ਤੇ ਪਹੁੰਚੇ ਤਾਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਲਾਸ਼ ਨੂੰ ਬਡਫਰਾ ਪਿੰਡ ਪਹੁੰਚਾਇਆ ਗਿਆ। -PTC News