Thu, Jan 9, 2025
Whatsapp

ਸਾਲ 2021-22 'ਚ ਪਟਿਆਲਾ ਨਿਗਮ ਨੂੰ ਹੋਈ 77.74 ਕਰੋੜ ਦੀ ਆਮਦਨ

Reported by:  PTC News Desk  Edited by:  Ravinder Singh -- March 28th 2022 03:08 PM
ਸਾਲ 2021-22 'ਚ ਪਟਿਆਲਾ ਨਿਗਮ ਨੂੰ ਹੋਈ 77.74 ਕਰੋੜ ਦੀ ਆਮਦਨ

ਸਾਲ 2021-22 'ਚ ਪਟਿਆਲਾ ਨਿਗਮ ਨੂੰ ਹੋਈ 77.74 ਕਰੋੜ ਦੀ ਆਮਦਨ

ਪਟਿਆਲਾ : ਪਟਿਆਲਾ ਨਗਰ ਨਿਗਮ ਨੇ ਸਾਲ 2021-22 ਦੌਰਾਨ ਆਪਣੀ ਆਮਦਨ ਲਈ 99 ਕਰੋੜ 33 ਲੱਖ ਰੁਪਏ ਦਾ ਟੀਚਾ ਰੱਖਿਆ ਸੀ, ਪਰ ਨਗਰ ਨਿਗਮ ਇਸ ਟੀਚੇ ਵਿੱਚੋਂ 77 ਕਰੋੜ 74 ਲੱਖ ਰੁਪਏ ਹੀ ਹਾਸਲ ਕਰ ਸਕਿਆ। ਨਗਰ ਨਿਗਮ ਨੂੰ ਇਸ ਸਾਲ 31 ਮਾਰਚ ਤੱਕ ਆਪਣੇ ਟੀਚੇ ਨੂੰ ਪਾਰ ਕਰਨ ਦੀ ਉਮੀਦ ਹੈ। ਸੋਮਵਾਰ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਦੌਰਾਨ ਨਿਗਮ ਨੇ ਨਵੇਂ ਵਿੱਤੀ ਸਾਲ ਲਈ 121 ਕਰੋੜ 26 ਲੱਖ ਰੁਪਏ ਦੀ ਆਮਦਨ ਦਾ ਟੀਚਾ ਮਿੱਥਿਆ । ਇਸ ਬਜਟ ਵਿੱਚੋਂ ਨਿਗਮ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਹੋਰ ਸਾਧਨਾਂ ’ਤੇ 81 ਕਰੋੜ 42 ਲੱਖ ਰੁਪਏ ਖ਼ਰਚ ਕਰੇਗਾ, ਜੋ ਕੁੱਲ ਆਮਦਨ ਦਾ 67.14 ਫੀਸਦੀ ਬਣਦਾ ਹੈ। ਅਚਨਚੇਤ ਖਰਚੇ ਲਈ ਨਿਗਮ ਨੇ 3 ਕਰੋੜ 20 ਲੱਖ ਰੁਪਏ ਦਾ ਬਜਟ ਰੱਖਿਆ ਹੈ। ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਲਈ ਨਗਰ ਨਿਗਮ ਨੇ ਨਵੇਂ ਵਿੱਤੀ ਵਰ੍ਹੇ ਦੌਰਾਨ 36 ਕਰੋੜ 64 ਲੱਖ ਰੁਪਏ ਦੀ ਰਾਸ਼ੀ ਨਿਰਧਾਰਤ ਕੀਤੀ ਹੈ, ਜੋ ਕਿ ਕੁੱਲ ਬਜਟ ਦਾ ਕਰੀਬ 30.23 ਫੀਸਦੀ ਬਣਦੀ ਹੈ। ਸਾਲ 2021-22 'ਚ ਪਟਿਆਲਾ ਨਿਗਮ ਨੂੰ ਹੋਈ 77.74 ਕਰੋੜ ਦੀ ਆਮਦਨਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਨਵੇਂ ਵਿੱਤੀ ਸਾਲ ਲਈ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਕੇਸ਼ਵ ਹਿੰਗੋਨੀਆ, ਸੰਯੁਕਤ ਕਮਿਸ਼ਨਰ ਨਮਨ ਮਦਕਾਨ, ਸੰਯੁਕਤ ਕਮਿਸ਼ਨਰ ਜਸਲੀਨ ਕੌਰ, ਡੀ.ਸੀ.ਐਫ.ਏ ਨੀਰਜ ਰਹੇਜਾ, ਸਕੱਤਰ ਸੁਨੀਲ ਕੁਮਾਰ ਮਹਿਤਾ, ਰਬਦੀਪ ਸਿੰਘ ਤੋਂ ਇਲਾਵਾ ਡੀ.ਸੀ. , ਸੁਪਰਡੈਂਟ ਗੁਰਵਿੰਦਰਪਾਲ ਸਿੰਘ, ਰਮਿੰਦਰ ਸਿੰਘ, ਵਿਸ਼ਾਲ ਸਿਆਲ ਤੋਂ ਬਿਨਾਂ ਡਿਪਟੀ ਮੇਅਰ ਵਿਨਤੀ ਸੰਗਰ ਸਮੇਤ 23 ਕੌਂਸਲਰ ਹਾਜ਼ਰ ਸਨ। ਸਦਨ ਨੇ ਨਵੇਂ ਵਿੱਤੀ ਸਾਲ ਲਈ 2022-23 ਦਾ ਬਜਟ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਜਨਰਲ ਹਾਊਸ ਦੀ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਨਗਰ ਨਿਗਮ ਨੇ ਸਾਲ 2022-23 ਦੌਰਾਨ ਪ੍ਰਾਪਰਟੀ ਟੈਕਸ ਤੋਂ 18 ਕਰੋੜ 45 ਲੱਖ ਰੁਪਏ ਦਾ ਟੀਚਾ ਰੱਖਿਆ ਹੈ। ਚਾਲੂ ਮਾਲੀ ਸਾਲ ਦੌਰਾਨ 18 ਕਰੋੜ ਰੁਪਏ ਦੇ ਸਾਲਾਨਾ ਟੀਚੇ ਵਿੱਚੋਂ ਨਿਗਮ ਨੂੰ ਪ੍ਰਾਪਰਟੀ ਟੈਕਸ ਤੋਂ 10 ਕਰੋੜ 41 ਲੱਖ ਰੁਪਏ ਪ੍ਰਾਪਤ ਹੋਏ ਹਨ, ਜੋ ਕਿ ਟੀਚੇ ਦਾ 56.28 ਫੀਸਦੀ ਬਣਦਾ ਹੈ। 31 ਮਾਰਚ ਤੱਕ ਪ੍ਰਾਪਰਟੀ ਟੈਕਸ ਦੀ ਕੁੱਲ ਆਮਦਨ 16 ਕਰੋੜ 75 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ। ਸਾਲ 2021-22 'ਚ ਪਟਿਆਲਾ ਨਿਗਮ ਨੂੰ ਹੋਈ 77.74 ਕਰੋੜ ਦੀ ਆਮਦਨਚਾਲੂ ਮਾਲੀ ਸਾਲ ਦੌਰਾਨ ਬਿਜਲੀ ਅਤੇ ਚੁੰਗੀ ਤੋਂ ਆਮਦਨ ਦਾ ਟੀਚਾ 47 ਕਰੋੜ 70 ਲੱਖ 95 ਹਜ਼ਾਰ ਰੁਪਏ ਰੱਖਿਆ ਗਿਆ ਸੀ, ਜਿਸ ਨੂੰ ਨਵੇਂ ਵਿੱਤੀ ਵਰ੍ਹੇ ਲਈ ਵਧਾ ਕੇ 52 ਕਰੋੜ 40 ਲੱਖ ਰੁਪਏ ਕਰ ਦਿੱਤਾ ਗਿਆ ਹੈ। ਨਿਗਮ ਨੂੰ ਚਾਲੂ ਵਿੱਤੀ ਸਾਲ ਦੌਰਾਨ ਇਸ ਸਰੋਤ ਤੋਂ 36 ਕਰੋੜ 30 ਲੱਖ ਰੁਪਏ ਦੀ ਆਮਦਨ ਹੋਈ ਹੈ, ਜੋ ਟੀਚੇ ਦਾ ਲਗਭਗ 76.10 ਫੀਸਦੀ ਹੈ। ਇਸ ਤੋਂ ਇਲਾਵਾ ਨਿਗਮ ਦੇ ਸਾਰੇ ਟਿਊਬਵੈੱਲਾਂ ਦੇ ਬਿਜਲੀ ਬਿੱਲ ਪੰਜਾਬ ਸਰਕਾਰ ਵੱਲੋਂ ਅਦਾ ਕੀਤੇ ਜਾਣੇ ਹਨ, ਜੋ ਕਰੀਬ 100 ਕਰੋੜ ਰੁਪਏ ਹੋਣਗੇ। ਇਸੇ ਤਰ੍ਹਾਂ ਐਕਸਾਈਜ਼ ਡਿਊਟੀ ਤੋਂ ਚਾਲੂ ਮਾਲੀ ਸਾਲ ਦੌਰਾਨ 47 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਸੀ, ਜਿਸ ਵਿੱਚੋਂ 43 ਕਰੋੜ 38 ਲੱਖ 24 ਹਜ਼ਾਰ ਰੁਪਏ ਦੀ ਆਮਦਨ ਹੋ ਚੁੱਕੀ ਹੈ। ਨਵੇਂ ਵਿੱਤੀ ਸਾਲ ਲਈ ਐਕਸਾਈਜ਼ ਡਿਊਟੀ ਤੋਂ ਆਮਦਨ ਦਾ ਟੀਚਾ 75 ਕਰੋੜ ਰੁਪਏ ਰੱਖਿਆ ਗਿਆ ਹੈ। ਸਾਲ 2021-22 'ਚ ਪਟਿਆਲਾ ਨਿਗਮ ਨੂੰ ਹੋਈ 77.74 ਕਰੋੜ ਦੀ ਆਮਦਨਨਿਗਮ ਨੂੰ ਇਸ ਸਾਲ ਕਿਰਾਏ, ਲੀਜ਼ ਪ੍ਰਾਪਰਟੀ ਅਤੇ ਪ੍ਰਾਪਰਟੀ ਟਰਾਂਸਫਰ ਤੋਂ 3 ਕਰੋੜ 37 ਲੱਖ ਰੁਪਏ ਦੀ ਆਮਦਨ ਹੋਵੇਗੀ ਅਤੇ ਨਵੇਂ ਵਿੱਤੀ ਸਾਲ ਦੌਰਾਨ ਇਸ ਸਰੋਤ ਤੋਂ 5 ਕਰੋੜ 55 ਲੱਖ ਰੁਪਏ ਦਾ ਟੀਚਾ ਮਿੱਥਿਆ ਗਿਆ ਹੈ। ਬਿਲਡਿੰਗ ਫੀਸ ਤੋਂ ਨਿਗਮ ਨੇ 10 ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕਰਦੇ ਹੋਏ 11 ਕਰੋੜ 4 ਲੱਖ 41 ਹਜ਼ਾਰ ਰੁਪਏ ਦੀ ਕਮਾਈ ਕੀਤੀ। ਨਵੇਂ ਵਿੱਤੀ ਸਾਲ ਲਈ ਬਿਲਡਿੰਗ ਫੀਸ ਤੋਂ 14 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਨਿਗਮ ਕੋਲ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ 142 ਕਰੋੜ, 24 ਲੱਖ 96 ਹਜ਼ਾਰ ਰੁਪਏ ਨਕਦ ਬਕਾਇਆ ਰਹੇਗਾ। ਨਵੇਂ ਵਿੱਤੀ ਵਰ੍ਹੇ ਦੌਰਾਨ ਨਿਗਮ ਨੂੰ ਵੱਖ-ਵੱਖ ਸਰੋਤਾਂ ਤੋਂ 121 ਕਰੋੜ 26 ਲੱਖ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੈ। ਨਿਗਮ ਕੋਲ ਬਕਾਇਆ ਰਾਸ਼ੀ ਅਤੇ ਅਨੁਮਾਨਿਤ ਆਮਦਨ ਸਮੇਤ ਕੁੱਲ 135 ਕਰੋੜ 50 ਲੱਖ 98 ਹਜ਼ਾਰ ਰੁਪਏ ਹੋਣਗੇ, ਜੋ ਵੱਖ-ਵੱਖ ਕੰਮਾਂ ਲਈ ਖਰਚ ਕੀਤੇ ਜਾ ਸਕਦੇ ਹਨ। ਸਾਲ 2021-22 'ਚ ਪਟਿਆਲਾ ਨਿਗਮ ਨੂੰ ਹੋਈ 77.74 ਕਰੋੜ ਦੀ ਆਮਦਨਮੇਅਰ ਸੰਜੀਵ ਸ਼ਰਮਾ ਨੇ ਹਾਊਸ ਦੀ ਮੀਟਿੰਗ ਵਿੱਚ ਹਾਜ਼ਰ ਸਮੂਹ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਦਾ ਧੰਨਵਾਦ ਕੀਤਾ, ਉਨ੍ਹਾਂ ਕਿਹਾ ਕਿ ਜੋ ਵੀ ਕੌਂਸਲਰ ਕਿਸੇ ਕਾਰਨ ਸਾਲਾਨਾ ਬਜਟ ਲਈ ਰਖੇ ਜਨਰਲ ਹਾਉਸ ਵਿੱਚ ਨਹੀਂ ਆ ਸਕੇ, ਉਨ੍ਹਾਂ ਨੇ ਸ਼ਹਿਰ ਦੇ ਉਹਨਾਂ ਲੋਕਾਂ ਨਾਲ ਧੋਖਾ ਹੈ, ਜਿਹਨਾਂ ਨੇ ਕੌਂਸਲਰਾਂ ਨੂੰ ਵੋਟਾਂ ਪਾ ਕੇ ਹਾਉਸ ਵਿੱਚ ਆਪਣੇ ਇਲਾਕੇ ਦੀ ਨੁਮਾਇੰਦਗੀ ਲਈ ਭੇਜਿਆ ਸੀ। ਮੇਅਰ ਨੇ ਕਿਹਾ ਕਿ ਉਹ ਜਲਦੀ ਹੀ ਆਪਣੇ ਕੌਂਸਲਰਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਡੇਅਰੀਆਂ ਨੂੰ ਸ਼ਿਫਟ ਕਰਨ ਸਬੰਧੀ ਲੋਕ ਹਿੱਤ ਵਿੱਚ ਛੇਤੀ ਫੈਸਲਾ ਲੈਣ ਲਈ ਬੇਨਤੀ ਕਰਨਗੇ। ਪੰਜਾਬ ਮਿਉਂਸਪਲ ਐਕਟ 1976 ਦੀ ਧਾਰਾ 58 ਤਹਿਤ ਪਟਿਆਲਾ ਨਗਰ ਨਿਗਮ ਦੀ ਜਨਰਲ ਹਾਉਸ ਦੀ ਕਾਰਵਾਈ ਮੁਕੰਮਲ ਕਰਨ ਲਈ ਜਨਰਲ ਹਾਉਸ ਦੇ ਕੁੱਲ ਮੈਂਬਰਾਂ ਦਾ ਇੱਕ-ਤਿਹਾਈ ਹਾਜ਼ਰ ਹੋਣਾ ਜ਼ਰੂਰੀ ਹੈ। ਪਟਿਆਲਾ ਨਗਰ ਨਿਗਮ ਵਿੱਚ ਸੋਮਵਾਰ ਨੂੰ ਜਨਰਲ ਹਾਊਸ ਲਈ 21 ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਸੀ, ਜਦਕਿ ਜਨਰਲ ਹਾਊਸ ਵਿੱਚ ਮੇਅਰ ਸਮੇਤ 23 ਮੈਂਬਰ ਹਾਜ਼ਰ ਸਨ। ਇਹ ਵੀ ਪੜ੍ਹੋ : ਸੁਖਪਾਲ ਸਿੰਘ ਖਹਿਰਾ ਨੇ ਭਾਜਪਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਕਿਹਾ-ਕੇਂਦਰ ਸਰਕਾਰ ਨੇ ਪੰਜਾਬ ਨਾਲ ਕੀਤਾ ਧੋਖਾ


Top News view more...

Latest News view more...

PTC NETWORK