PM MODI ਵੱਲੋਂ ਚੰਡੀਗੜ੍ਹ ਸਮੇਤ ਦੇਸ਼ ਭਰ 'ਚ 75 ਡਿਜੀਟਲ ਬੈਂਕਿੰਗ ਯੂਨਿਟਾਂ ਦੀ ਸ਼ੁਰੂਆਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ 75 ਡਿਜੀਟਲ ਬੈਂਕਿੰਗ (digitalbanking) ਯੂਨਿਟਾਂ ਦਾ ਉਦਘਾਟਨ ਕੀਤਾ। ਚੰਡੀਗੜ੍ਹ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਵੀਡੀਓ ਕਾਨਫਰੰਸਿੰਗ ਰਾਹੀਂ 75 ਜ਼ਿਲ੍ਹਿਆਂ 'ਚ 75 ਡਿਜੀਟਲ ਬੈਂਕਿੰਗ ਯੂਨਿਟਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਵਿੱਤ ਮੰਤਰੀ (Finance Minister) ਨਿਰਮਲਾ ਸੀਤਾਰਮਨ ( Nirmala Sitharaman)ਨੇ ਵਿੱਤੀ ਸਾਲ 2022-23 ਦੇ ਬਜਟ 'ਚ ਦੇਸ਼ ਭਰ ਦੇ 75 ਜ਼ਿਲ੍ਹਿਆਂ ਵਿਚ ਡਿਜੀਟਲ ਬੈਂਕਿੰਗ ਯੂਨਿਟਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ। ਚੰਡੀਗੜ੍ਹ 'ਚ ਇਸ ਯੂਨਿਟ ਨੂੰ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਐਚਡੀਐਫਸੀ ਬੈਂਕ ਨੂੰ ਦਿੱਤੀ ਗਈ ਹੈ। ਅਜੇ ਤੱਕ ਕਿਸੇ ਬੈਂਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਨ੍ਹਾਂ ਯੂਨਿਟਾਂ ਦੀ ਸ਼ੁਰੂਆਤ ਦਾ ਮਕਸਦ ਦੇਸ਼ ਦੇ ਹਰ ਹਿੱਸੇ ਤੱਕ ਡਿਜੀਟਲ ਬੈਂਕਿੰਗ ਨੂੰ ਪਹੁੰਚਯੋਗ ਬਣਾਉਣਾ ਹੈ। ਸਰਕਾਰ ਨੇ ਇਨ੍ਹਾਂ ਯੂਨਿਟਾਂ ਨੂੰ ਸ਼ੁਰੂ ਕਰਨ ਪਿੱਛੇ ਦੋ ਚੀਜ਼ਾਂ 'ਤੇ ਇਕੱਠੇ ਕੰਮ ਕੀਤਾ ਹੈ। ਇਹ ਸਕੀਮ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰੇਗੀ। ਇਸ ਮਿਸ਼ਨ ਵਿੱਚ 11 ਜਨਤਕ ਖੇਤਰ ਦੇ ਬੈਂਕ, 12 ਨਿੱਜੀ ਖੇਤਰ ਦੇ ਬੈਂਕ ਅਤੇ ਇੱਕ ਛੋਟਾ ਵਿੱਤੀ ਬੈਂਕ ਹਿੱਸਾ ਲੈਣਗੇ। ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਹ ਵੀ ਪੜ੍ਹੋ : ਮਨੀਸ਼ ਸਿਸੋਦੀਆ ਤੋਂ CBI ਦੀ ਪੁੱਛਗਿੱਛ ਅੱਜ, CM ਕੇਜਰੀਵਾਲ ਨੇ ਕਿਹਾ- ਗ੍ਰਿਫ਼ਤਾਰੀ ਦੀ ਤਿਆਰੀ ਡੀਬੀਯੂ ਰਾਹੀਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਡਿਜੀਟਲ ਬੈਂਕਿੰਗ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਬਚਤ ਖਾਤਾ ਖੋਲ੍ਹਣ, ਪਾਸਬੁੱਕ ਪ੍ਰਿੰਟ ਕਰਨ, ਐਫਡੀ 'ਚ ਨਿਵੇਸ਼ ਕਰਨ, ਕਰਜ਼ੇ ਲਈ ਅਰਜ਼ੀ ਦੇਣ, ਪੈਸੇ ਦਾ ਲੈਣ-ਦੇਣ ਕਰਨ, ਬਿੱਲਾਂ ਤੇ ਟੈਕਸਾਂ ਦਾ ਭੁਗਤਾਨ ਕਰਨ, ਕ੍ਰੈਡਿਟ/ਡੈਬਿਟ ਕਾਰਡ ਆਦਿ ਲਈ ਅਰਜ਼ੀ ਦੇਣ ਲਈ ਬੈਂਕ ਜਾਣ ਦੀ ਲੋੜ ਨਹੀਂ ਹੈ। ਇਨ੍ਹਾਂ ਯੂਨਿਟਾਂ ਰਾਹੀਂ ਘਰ ਦੇ ਨੇੜੇ ਹੀ ਇਹ ਸਹੂਲਤ ਮਿਲੇਗੀ। ਕਾਬਿਲੇਗੌਰ ਹੈ ਕਿ ਬਜਟ ਭਾਸ਼ਣ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਜੰਮੂ-ਕਸ਼ਮੀਰ ਦੀਆਂ ਦੋ ਬੈਂਕਿੰਗ ਇਕਾਈਆਂ ਵਿੱਚ ਸ਼੍ਰੀਨਗਰ ਦੇ ਲਾਲ ਚੌਕ ਨੇੜੇ ਕਲਾਕ ਟਾਵਰ ਅਤੇ ਜੰਮੂ ਦੇ ਛੰਨੀ ਰਾਮ ਵਿਖੇ ਜੰਮੂ-ਕਸ਼ਮੀਰ ਬੈਂਕ ਦੀ ਇੱਕ-ਇੱਕ ਯੂਨਿਟ (DBU) ਸ਼ਾਮਲ ਹੈ। -PTC News