70 ਸਾਲਾਂ ਮਸ਼ਹੂਰ ਅਦਾਕਾਰ ਸਲੀਮ ਘੋਸ਼ ਦਾ ਹੋਇਆ ਦਿਹਾਂਤ
ਨਵੀਂ ਦਿੱਲੀ: ਅਦਾਕਾਰ ਸਲੀਮ ਘੋਸ਼ ਦਾ ਵੀਰਵਾਰ ਨੂੰ ਮੁੰਬਈ ਵਿੱਚ ਦਿਲ ਦਾ ਡੋਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 70 ਸਾਲਾਂ ਦੇ ਸਨ। ਫਿਲਮ ਅਤੇ ਟੀਵੀ ਦੋਨਾਂ ਵਿੱਚ ਆਪਣੀ ਅਦਾਕਾਰੀ ਦੀ ਪਹਿਚਾਣ ਬਣਾਉਣ ਵਾਲੇ ਸਲੀਮ ਘੋਸ਼ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਭਾਰਤ ਏਕ ਖੋਜ ਵਰਗੇ ਸੀਰੀਅਲ ਤੋਂ ਮਸ਼ਹੂਰ ਹੋਏ ਘੋਸ਼ ਦਾ ਵੀਰਵਾਰ ਨੂੰ ਮੁੰਬਈ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਲੀਮ ਘੋਸ਼ ਦੀ ਪਤਨੀ ਅਨੀਤਾ ਨੇ ਦੱਸਿਆ ਕਿ ਬੁੱਧਵਾਰ ਰਾਤ ਸਲੀਮ ਨੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਹ ਉਸ ਨੂੰ ਕੋਕਿਲਾਬੇਨ ਹਸਪਤਾਲ ਲੈ ਗਈ। ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਅਨੀਤਾ ਨੇ ਆਪਣੇ ਪਤੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਸਵੈਮਾਣ ਵਾਲਾ ਵਿਅਕਤੀ ਸੀ। ਉਹ ਇੱਕ ਮਾਰਸ਼ਲ ਆਰਟਿਸਟ, ਇੱਕ ਅਦਾਕਾਰ, ਇੱਕ ਨਿਰਦੇਸ਼ਕ ਅਤੇ ਰਸੋਈ ਵਿੱਚ ਇੱਕ ਪਿਆਰਾ ਕੁੱਕ ਸੀ। ਸਲੀਮ ਘੋਸ਼ ਨੇ ਹਿੰਦੀ, ਤਾਮਿਲ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਕੰਮ ਕਰਨ ਤੋਂ ਇਲਾਵਾ ਯੇ ਜੋ ਹੈ ਜ਼ਿੰਦਗੀ, ਸੁਭੇ, ਭਾਰਤ ਏਕ ਖੋਜ, ਸੰਵਿਧਾਨ ਵਰਗੇ ਟੀਵੀ ਸ਼ੋਅ ਵਿੱਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸੀ।ਪੁਣੇ ਸਥਿਤ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (FTII) ਦੇ ਗ੍ਰੈਜੂਏਟ ਸਲੀਮ ਘੋਸ਼ ਨੇ ਵੀ ਕਈ ਪ੍ਰੋਜੈਕਟਾਂ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ਕਿਮ, ਦਿ ਪਰਫੈਕਟ ਮਰਡਰ, ਦਿ ਡਿਸੀਵਰਸ, ਦ ਮਹਾਰਾਜਾਜ਼ ਡਾਟਰ, ਗੈਟਿੰਗ ਪਰਸਨਲ ਸ਼ਾਮਲ ਹਨ। ਉਸਨੇ 1995 ਦੀ ਹਿੰਦੀ ਸੰਸਕਰਣ ਫਿਲਮ ਦ ਲਾਇਨ ਕਿੰਗ ਵਿੱਚ ਸਕਾਰ ਦੇ ਕਿਰਦਾਰ ਨੂੰ ਵੀ ਆਪਣੀ ਆਵਾਜ਼ ਦਿੱਤੀ। -PTC News