ਫੈਕਟਰੀ ਦੀ ਸ਼ੈੱਡ ਡਿੱਗਣ ਕਾਰਨ ਹੇਠਾਂ ਦੱਬੇ 7 ਮਜ਼ਦੂਰ, 2 ਦੀ ਮੌਤ
ਜ਼ੀਰਕਪੁਰ-ਪਟਿਆਲਾ ਸੜਕ 'ਤੇ ਪੈਂਦੇ ਪਿੰਡ ਰਾਮਪੁਰ ਕਲਾਂ ਨੇੜੇ ਇੱਕ ਨਿਰਮਾਣ ਅਧੀਨ ਸ਼ੈੱਡ ਢਹਿ-ਢੇਰੀ ਹੋ ਗਈ। ਇਸ ਹਾਦਸੇ ਵਿਚ 7 ਮਜ਼ਦੂਰ ਹੇਠਾਂ ਦੱਬੇ ਗਏ ਤੇ 2 ਹੋਰਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਹਾਦਸਾ 11 ਵਜੇ ਦੇ ਕਰੀਬ ਵਾਪਰਿਆ ਜਿਸ ਵੇਲੇ ਇਹ ਸ਼ੈੱਡ ਡਿੱਗੀ ਉਸ ਵੇਲੇ ਇਸ ਸ਼ੈਡ ਦੇ ਨਿਰਮਾਣ ਵਿੱਚ 30 ਦੇ ਕਰੀਬ ਲੇਬਰ ਲੱਗੀ ਹੋਈ ਸੀ ਜਿਨ੍ਹਾਂ ਵਿੱਚੋ ਕੁੱਝ ਵਿਅਕਤੀ ਕਰੀਬ 40 ਫੁੱਟ ਉੱਪਰ ਸ਼ੈਡ ਦੀਆਂ ਚਾਦਰਾਂ ਪਾਉਣ ਦਾ ਕੰਮ ਕਰ ਰਹੇ ਸੀ। ਇਸ ਦੌਰਾਨ ਕੁੱਝ ਲੇਬਰ ਥੱਲੇ ਫ਼ਰਸ਼ ਪਾਉਣ ਦਾ ਕੰਮ ਕਰ ਰਹੀ ਸੀ। ਇਸ ਘਟਨਾ ਵਿੱਚ 5 ਦੇ ਕਰੀਬ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਜੀਐਮਸੀਐਚ ਸੈਕਟਰ 32 ਹਸਪਤਾਲ ਚੰਡੀਗੜ੍ਹ ਭੇਜ ਦਿੱਤਾ ਗਿਆ। ਇਸ ਦੌਰਾਨ ਗੰਭੀਰ ਜ਼ਖਮੀ ਹੋਈਆਂ ਔਰਤਾਂ ਦੀ ਮੌਤ ਹੋ ਗਈ ਹੈ। ਪੁਲਸ ਮੁਤਾਬਿਕ ਇਹ ਹਾਦਸਾ ਸਵੇਰੇ ਕਰੀਬ 11 ਵਜੇ ਦੇ ਕਰੀਬ ਵਾਪਰਿਆ। ਮਜ਼ਦੂਰ ਨੇ ਚਾਹ ਪੀਣ ਤੋਂ ਬਾਅਦ ਜਦੋਂ ਉਹ ਸ਼ੈੱਡ ਵਿਛਾਉਣ ਲਈ ਉੱਪਰ ਚੜ੍ਹਿਆ ਤਾਂ ਸ਼ੈੱਡ ਲੋਹੇ ਦੇ ਐਂਗਲ ਨਾਲ ਹੇਠਾਂ ਡਿੱਗ ਗਈ। ਲੋਹੇ ਦੇ ਐਂਗਲ ਤੇ ਸ਼ੈੱਡ ਹੇਠਾਂ ਕੰਮ ਕਰ ਰਹੇ ਮਜ਼ਦੂਰਾਂ 'ਤੇ ਡਿੱਗ ਗਏ। ਇਸ ਫੈਕਟਰੀ ਲਈ ਸ਼ੈੱਡ ਬਣਾਉਣ ਦਾ ਠੇਕਾ ਰਾਜਸਥਾਨ ਦੇ ਇਕ ਠੇਕੇਦਾਰ ਬਲਵਿੰਦਰ ਸਿੰਘ ਨੂੰ ਦਿੱਤਾ ਗਿਆ ਹੈ ਜਦੋਂਕਿ ਫਲੋਰਿੰਗ ਤੇ ਹੋਰ ਕੰਮ ਦਾ ਠੇਕਾ ਕਿਸੇ ਹੋਰ ਠੇਕੇਦਾਰ ਕੋਲ ਹੈ। ਇਹ ਵੀ ਪੜ੍ਹੋ : ਚੰਡੀਗੜ੍ਹ 'ਚ CCTV ਤੋਂ ਸ਼ੁਰੂ ਹੋਇਆ ਚਲਾਨ, ਪਹਿਲੇ ਦਿਨ ਟ੍ਰੈਫਿਕ ਨਿਯਮ ਤੋੜਨ ਵਾਲੇ 215 ਲੋਕਾਂ ਦਾ ਹੋਇਆ ਈ-ਚਲਾਨ -PTC News