ਕੁੱਲੂ 'ਚ ਵਾਪਰਿਆ ਵੱਡਾ ਹਾਦਸਾ, ਟੂਰਿਸਟ ਵਾਹਨ ਦੇ ਖੱਡ 'ਚ ਡਿੱਗਣ ਕਾਰਨ 7 ਲੋਕਾਂ ਦੀ ਹੋਈ ਮੌਤ
ਕੁੱਲੂ: ਕੁੱਲੂ ਜ਼ਿਲ੍ਹੇ ਦੀ ਬੰਜਾਰ ਘਾਟੀ ਦੇ ਘਿਆਗੀ ਖੇਤਰ ਵਿੱਚ ਐਤਵਾਰ ਨੂੰ ਇੱਕ ਟੂਰਿਸਟ ਵਾਹਨ ਖੱਡ ਵਿਚ ਡਿੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੰਜ ਜ਼ਖ਼ਮੀਆਂ ਨੂੰ ਕੁੱਲੂ ਦੇ ਜ਼ੋਨਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੰਜ ਜ਼ਖ਼ਮੀਆਂ ਦਾ ਇਲਾਜ ਬੰਜਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਇਹ ਹਾਦਸਾ ਐਤਵਾਰ ਰਾਤ ਕਰੀਬ 8.30 ਵਜੇ NH 305 'ਤੇ ਵਾਪਰਿਆ। ਕੁੱਲੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਗੱਡੀ ਵਿੱਚ ਡਰਾਈਵਰ ਸਮੇਤ 17 ਲੋਕ ਸਵਾਰ ਸਨ। ਉਨ੍ਹਾਂ ਕਿਹਾ, "ਸ਼ੁਰੂਆਤੀ ਰਿਪੋਰਟਾਂ ਅਨੁਸਾਰ ਵਾਹਨ ਵਿੱਚ ਡਰਾਈਵਰ ਸਮੇਤ 17 ਲੋਕ ਸਵਾਰ ਸਨ। ਪੁਲਿਸ, ਹੋਮ ਗਾਰਡ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਉਨ੍ਹਾਂ ਵਿੱਚੋਂ ਕੁਝ ਦੀ ਮੌਤ ਦਾ ਖਦਸ਼ਾ ਹੈ ।
ਮੀਡੀਆ ਨਾਲ ਗੱਲ ਕਰਦੇ ਹੋਏ ਕੁੱਲੂ ਦੇ ਐੱਸਪੀ ਗੁਰਦੇਵ ਸਿੰਘ ਨੇ ਕਿਹਾ, 'ਐਤਵਾਰ ਰਾਤ 8:30 ਵਜੇ ਕੁੱਲੂ 'ਚ ਬੰਜਰ ਘਾਟੀ ਦੇ ਘਿਆਗੀ ਇਲਾਕੇ 'ਚ ਇਕ ਟੂਰਿਸਟ ਵਾਹਨ ਦੇ ਪਹਾੜ ਤੋਂ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। 5 ਜ਼ਖਮੀਆਂ ਨੂੰ ਕੁੱਲੂ ਦੇ ਜ਼ੋਨਲ ਹਸਪਤਾਲ ਅਤੇ 5 ਜ਼ਖਮੀਆਂ ਦਾ ਬੰਜਾਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਬੰਜਾਰ ਤੋਂ ਭਾਜਪਾ ਵਿਧਾਇਕ ਸੁਰੇਂਦਰ ਸ਼ੌਰੀ ਨੇ ਸੋਮਵਾਰ ਸਵੇਰੇ ਕਰੀਬ 12.45 ਵਜੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੇਸਬੁੱਕ ਲਾਈਵ 'ਤੇ ਵੀਡੀਓ ਸਟ੍ਰੀਮ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਹਾਦਸਾ ਬੰਜਰ ਉਪਮੰਡਲ ਦੇ ਘਿਆਘੀ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਪਹਿਲਾਂ ਬੰਜਰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਕੁੱਲੂ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਬੰਜਰ ਵਿਧਾਇਕ ਨੇ ਦੱਸਿਆ ਕਿ ਪੀੜਤ ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਸਮੇਤ ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸ਼ੋਰੀ ਨੇ ਹਨੇਰੇ ਦੇ ਬਾਵਜੂਦ ਬਚਾਅ ਕਾਰਜ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ। -PTC NewsHP | 7 people killed & 10 others injured after a tourist vehicle rolled down from a cliff at 8:30pm yesterday on NH-305 in Ghiyagi area of Banjar Valley in Kullu. 5 injured are shifted to Zonal hospital, Kullu & 5 are under treatment at Banjar in a hospital: Gurdev Singh SP Kullu pic.twitter.com/FX7GPxQq7T — ANI (@ANI) September 26, 2022