ਪਾਕਿ ਦੀਆਂ ਨਪਾਕ ਹਰਕਤਾਂ ਜਾਰੀ, 7 ਕਰੋੜ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ : ਸਰਹੱਦੀ ਇਲਾਕੇ ਦੇ ਨੇੜਿਓ ਪਾਕਿ ਤੋਂ ਆਈ ਹੋਈ 1 ਕਿਲੋਂ ਹੈਰੋਇਨ ਬੀਐਸਐਫ ਨੇ ਬਰਾਮਦ ਕੀਤੀ ਹੈ। ਇਹ ਹੈਰੋਇਨ ਪਾਕਿਸਤਾਨ ਵੱਲੋਂ ਭੇਜੀ ਗਈ ਸੀ। ਇਸ ਹੈਰੋਇਨ ਦੀ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀ ਅਫ਼ਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਡਰਾਈ ਫਰੂਟ ਵਿੱਚ ਅਟਾਰੀ ਸਰਹੱਦ ਤੇ ਵੱਡੀ ਮਾਤਰਾ ਵਿੱਚ ਫੜੀ ਗਈ ਹੈਰੋਇਨ ਮਿਲਣ ਨਾਲ ਭਾਰਤੀ ਕਸਟਮ ਬੀ ਐੱਸ ਐੱਫ ਤੇ ਸੂਹੀਆ ਏਜੰਸੀਆਂ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ ਪੁੱਜੇ ਡਰਾਈ ਫਰੂਟ ਦੇ ਟਰੱਕ ਜਿਨ੍ਹਾਂ ਵਿੱਚ ਅਫ਼ਗਾਨਿਸਤਾਨੀ ਮਲੱਠੀ ਤੇ ਹੋਰ ਸਾਮਾਨ ਸੀ। ਜਿਸ ਨੂੰ ਅਫਗਾਨਿਸਤਾਨੀ ਡਰਾਈਵਰ ਆਪਣੀ ਸਰਹੱਦ ਤੋਂ ਵਾਇਆ ਪਾਕਿਸਤਾਨ ਰਸਤੇ ਲੈ ਕੇ ਅਟਾਰੀ ਸਰਹੱਦ ਤੇ ਪੁੱਜੇ ਸਨ। 23 ਅਪ੍ਰੈਲ ਨੂੰ ਭਾਰਤੀ ਕਸਟਮ ਦੇ ਅਧਿਕਾਰੀਆਂ ਅਫਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੀ ਰੁਟੀਨ ਵਿਚ ਚੈਕਿੰਗ ਕਰਨੀ ਸ਼ੁਰੂ ਕੀਤੀ ਸੀ ਕਿ ਅਟਾਰੀ ਸਰਹੱਦ ਤੇ ਸਥਿਤ ਪਾਕਿਸਤਾਨ ਨਾਲ ਬਣੀ ਸਾਂਝੀ ਜੁਆਇੰਟ ਚੈੱਕ ਪੋਸਟ ਆਈ ਸੀ ਪੀ ਦੇ ਗੁਦਾਮਾਂ ਵਿਚੋਂ ਮੁਲੱਠੀ ਦੀ ਪਈਆਂ ਬੋਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਲਗਾਤਾਰ ਇੱਕ ਇੱਕ ਕਰਦਿਆਂ ਭਾਰਤੀ ਕਸਟਮ ਦੇ ਅਧਿਕਾਰੀਆਂ ਨੂੰ ਮਲੱਠੀ ਦੇ ਬੋਰੀਆਂ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ। ਹੈਰੋਇਨ ਦੀ ਵੱਡੀ ਖੇਪ ਤਕਰੀਬਨ 50 ਕਿੱਲੋ ਤੋਂ ਵਧੇਰੇ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਭਾਰਤੀ ਕਸਟਮ ਵੱਲੋਂ ਪਾਕਿਸਤਾਨ ਰਸਤੇ ਭਾਰਤ ਪੁੱਜੀ ਅਫਗਾਨਿਸਤਾਨੀ ਡਰਾਈ ਫਰੂਟ ਦੀ ਖੇਪ ਜੋ ਬੀਤੇ ਕੱਲ ਆਈ ਸੀ ਉਸ ਨੂੰ 100 ਫੀਸਦੀ ਚੈਕਿੰਗ ਕਰਨ ਲਈ ਦੇਰੀ ਹੋਣ ਕਰਕੇ ਦੇਰ ਰਾਤ ਤੱਕ ਕਸਟਮ ਵਿਭਾਗ ਦੇ ਅਧਿਕਾਰੀ ਆਪਣੀ ਡਿਊਟੀ ਨਿਭਾਉਂਦੇ ਹੋਏ ਲਗਾਤਾਰ ਜਾਂਚ ਕਰ ਰਹੇ ਹਨ। ਸਰਕਾਰੀ ਸੂਤਰਾਂ ਮੁਤਾਬਿਕ ਕਸਟਮ ਵਿਭਾਗ ਤੇ ਬੀਐੱਸਐੱਫ ਨੂੰ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈ ਫਰੂਟ ਵਿਚ ਹੈਰੋਇਨ ਆਉਣ ਦੀ ਗੁਪਤ ਸੂਚਨਾ ਪ੍ਰਾਪਤ ਪਹਿਲਾਂ ਤੋਂ ਹੀ ਹੋ ਗਈ ਸੀ ਜਿਸ ਲਈ ਭਾਰਤੀ ਏਜੰਸੀਆਂ ਭਾਰਤੀ ਕਸਟਮ ਤੇ ਬੀ ਐਸ ਐਫ ਵੱਲੋਂ ਚੌਕਸੀ ਵਧਾਉਂਦਿਆਂ ਅਫਗਾਨਿਸਤਾਨ ਤੋਂ ਵਾਇਆ ਪਾਕਿਸਤਾਨ ਹੁੰਦੇ ਹੋਏ ਭਾਰਤ ਆਉਣ ਵਾਲੇ ਹਰੇਕ ਸਮਾਨ ਹਰੇ ਡਰਾਈ ਫਰੂਟ ਤੇ ਬਾਜ਼ ਅੱਖ ਰੱਖੀ ਜਾ ਰਹੀ ਸੀ ਜਿਸ ਲਈ ਭਾਰਤੀ ਕਸਟਮ ਨੂੰ ਇਕ ਵੱਡੀ ਸਫਲਤਾ ਹਾਸਲ ਹੁੰਦੀ ਹੋਈ ਮਿਲੀ ਹੈ। ਇਹ ਵੀ ਪੜ੍ਹੋ:PM ਮੋਦੀ ਖ਼ਿਲਾਫ਼ ਟਵੀਟ ਮਾਮਲੇ 'ਚ ਗੁਜਰਾਤ ਕਾਂਗਰਸ ਦੇ ਵਿਧਾਇਕ ਨੂੰ ਮਿਲੀ ਜ਼ਮਾਨਤ -PTC News