66 ਕੇ.ਵੀ. ਦਾ ਟਾਵਰ ਡਿੱਗਣ ਕਾਰਨ ਜ਼ੀਰਕਪੁਰ 'ਚ ਬਿਜਲੀ ਗੁੱਲ, ਮੁਰੰਮਤ ਦਾ ਕੰਮ ਜਾਰੀ
ਮੁਹਾਲੀ : ਜ਼ੀਰਕਪੁਰ ਦੇ ਨਜ਼ਦੀਕ ਟਾਵਰ ਡਿੱਗਣ ਕਾਰਨ ਕੱਲ਼੍ਹ ਸ਼ਾਮ ਦਾ ਜ਼ੀਰਕਪੁਰ ਦੇ ਇਲਾਕੇ ਵਿੱਚ ਬਲੈਕ ਆਊਟ ਹੈ। ਬੀਤੀ ਸ਼ਾਮ ਆਈ ਤੇਜ਼ ਹਨੇਰੀ ਕਾਰਨ 66.ਕੇ.ਵੀ. ਦਾ ਟਾਵਰ ਡਿੱਗ ਗਿਆ ਸੀ। ਇਸ ਕਾਰਨ ਪੂਰੇ ਇਲਾਕੇ ਵਿੱਚ ਬਿਜਲੀ ਗੁੱਲ ਹੋ ਗਈ ਸੀ। ਉਤੋਂ ਪੂਰੇ ਜ਼ੀਰਕਪੁਰ ਵਿੱਚ ਬਿਜਲੀ ਦੀ ਸਪਲਾਈ ਨਹੀਂ ਹੈ। ਬਿਜਲੀ ਸਪਲਾਈ ਚਾਲੂ ਹੋਣ ਵਿੱਚ ਹਾਲੇ ਲੰਮਾ ਸਮਾਂ ਲੱਗ ਸਕਦਾ ਹੈ। ਜ਼ੀਰਕਪੁਰ ਸ਼ਹਿਰ ਦੇ 66 ਕੇ.ਵੀ. ਬਨੂੜ-ਜ਼ੀਰਕਪੁਰ ਲਾਈਨ ਦੇ ਹਿੱਸਿਆਂ ਨੂੰ ਭਰਤ ਅਤੇ ਰਾਮਗੜ੍ਹ ਭੂਢਾ ਵਿਖੇ 66 ਕੇ.ਵੀ ਗਰਿੱਡਾਂ ਤੋਂ ਬਹਾਲ ਕਰਨ ਦਾ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਡਾਇਰੈਕਟਰ ਡਿਸਟਰੀਬਿਊਸ਼ਨ ਪੀ.ਐੱਸ.ਪੀ.ਸੀ.ਐੱਲ. ਸਬੰਧਤ ਚੀਫ ਇੰਜੀਨੀਅਰ ਦੇ ਨਾਲ ਸਾਈਟ ਉਤੇ ਬਿਜਲੀ ਸਪਲਾਈ ਬਹਾਲੀ ਦੇ ਕੰਮ ਦੀ ਸਿੱਧੀ ਨਿਗਰਾਨੀ ਕਰ ਰਹੇ ਹਨ। ਟਾਵਰ ਲਾਈਨ ਦਾ ਇੱਕ ਸਰਕਟ ਆਰਜ਼ੀ ਰੂਪ ਨਾਲ ਅੱਜ ਸ਼ਾਮ 8 ਵਜੇ ਤੱਕ ਬਹਾਲ ਕੀਤੇ ਜਾਣ ਦੀ ਸੰਭਾਵਨਾ ਹੈ। ਨਵੇਂ ਟਾਵਰ ਲਗਾਉਣ ਦਾ ਕੰਮ ਵੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਢਕੋਲੀ ਤੇ ਮੁਬਾਰਕਪੁਰ ਵਿੱਚ ਜ਼ੀਰਕਪੁਰ ਦਾ 66 ਕੇਵੀ ਗਰਿੱਡ ਆਮ ਵਾਂਗ ਚੱਲ ਰਿਹਾ ਹੈ। ਬੈਕ ਫੀਡਿੰਗ ਵੱਲੋਂ ਸਪਲਾਈ ਪ੍ਰਭਾਵਿਤ ਖੇਤਰਾਂ ਨੂੰ ਕੁਝ ਸਮੇਂ ਲਈ ਰੋਟੇਸ਼ਨ ਵਿੱਚ ਬਿਜਲੀ ਦਿੱਤੀ ਜਾ ਰਹੀ ਹੈ। ਬਿਜਲੀ ਸਪਲਾਈ ਨੂੰ ਠੀਕ ਕਰਨ ਦਾ ਕੰਮ ਜੰਗੀ ਪੱਧਰ ਉਤੇ ਚੱਲ਼ ਰਿਹਾ ਹੈ। ਪੀਐਸਪੀਸੀਐ ਵੱਲ਼ੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਲਗਾਏ ਹਨ ਤਾਂ ਕਿ ਜਲਦ ਤੋਂ ਜਲਦ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਬੀਤੀ ਰਾਤ ਇਲਾਕੇ ਵਿੱਚ ਮੀਂਹ ਅਤੇ ਤੇਜ਼ ਹਨੇਰੀ ਆਉਣ ਕਾਰਨ ਕਈ ਦਰੱਖਤ ਪੁੱਟੇ ਗਏ ਹਨ ਤੇ ਇਸ ਤੋਂ ਇਲਾਵਾ ਇਲਾਕੇ ਵਿਚ 66 ਕੇ.ਵੀ ਦਾ ਇਕ ਟਾਵਰ ਡਿੱਗ ਪਿਆ। ਇਸ ਕਾਰਨ ਪੂਰੇ ਇਲਾਕੇ ਵਿੱਚ ਬਲੈਕਆਊਟ ਹੋ ਗਿਆ। ਇਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਤੇ ਤੇਜ਼ ਹਨੇਰੀ ਕਾਰਨ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਟਾਵਰ ਦੀ ਮੁਰੰਮਤ ਕਰਨ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਵੀ ਪੜ੍ਹੋ : ਰਾਹੁਲ ਗਾਂਧੀ ਤੋਂ ਪੁੱਛਗਿੱਛ ਦੇ ਵਿਰੋਧ 'ਚ ਪੰਜਾਬ ਕਾਂਗਰਸ ਦਾ ਹੱਲਾ-ਬੋਲ, ਕਈ ਆਗੂ ਲਏ ਹਿਰਾਸਤ 'ਚ