5G ਅੱਪਡੇਟ: ਇਨ੍ਹਾਂ ਸ਼ਹਿਰਾਂ 'ਚ ਜਲਦ ਕਾਰਜਸ਼ੀਲ ਹੋਣਗੀਆਂ 5G ਸੇਵਾਵਾਂ
ਨਵੀਂ ਦਿੱਲੀ, 23 ਅਗਸਤ: ਭਾਰਤ ਵਿੱਚ 5G ਸੇਵਾਵਾਂ ਛੇਤੀ ਹੀ ਚਾਲੂ ਹੋਣ ਦੀ ਸੰਭਾਵਨਾ ਹੈ। ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਭਾਰਤ ਸਰਕਾਰ 29 ਸਤੰਬਰ 2022 ਨੂੰ ਇੰਡੀਆ ਮੋਬਾਈਲ ਕਾਂਗਰਸ (IMC) ਦੇ ਉਦਘਾਟਨ ਮੌਕੇ ਅਧਿਕਾਰਤ ਤੌਰ 'ਤੇ 5G ਲਾਂਚ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਕਿਹਾ ਸੀ ਕਿ ਭਾਰਤ ਵਿੱਚ 5G ਜਲਦੀ ਹੀ ਲਾਂਚ ਹੋਵੇਗਾ ਅਤੇ ਇਸਦੀ ਸਪੀਡ 4G ਨੈੱਟਵਰਕ ਨਾਲੋਂ 10 ਗੁਣਾ ਤੇਜ਼ ਹੋਵੇਗੀ। ਨਵੀਨਤਮ ਅਪਡੇਟਸ ਦੇ ਅਨੁਸਾਰ 5G ਸੇਵਾਵਾਂ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਦੌਰਾਨ ਸਿਰਫ 13 ਚੁਣੇ ਹੋਏ ਸ਼ਹਿਰਾਂ ਵਿੱਚ ਤੇਜ਼ ਰਫਤਾਰ 5G ਇੰਟਰਨੈਟ ਸੇਵਾਵਾਂ ਪ੍ਰਾਪਤ ਹੋਣਗੀਆਂ। ਇਨ੍ਹਾਂ ਸ਼ਹਿਰਾਂ 'ਚ ਜਲਦ ਕਾਰਜਸ਼ੀਲ ਹੋਣਗੀਆਂ 5G ਸੇਵਾਵਾਂ