ਪੰਜਾਬ 'ਚ COVID-19 ਦੇ 5778 ਨਵੇਂ ਮਾਮਲੇ ਦਰਜ, 39 ਦੀ ਮੌਤ
ਮੋਹਾਲੀ: 24 ਜਨਵਰੀ 2022 ਦੀ ਸ਼ਾਮ ਤੱਕ ਸੂਬੇ 'ਚ ਕੋਵਿਡ-19 ਦੇ 5778 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਐਕਟਿਵ ਕੇਸਾਂ ਦੀ ਗਿਣਤੀ 45645 ਦਰਜ ਕੀਤੀ ਗਈ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 17023 ਦੱਸੀਆਂ ਗਈਆਂ ਹਨ। 1191 ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਜਦਕਿ 333 ਮਰੀਜ਼ ਗੰਭੀਰ ਦੇਖਭਾਲ ਲੈਵਲ-3 ਸਹੂਲਤਾਂ 'ਚ ਦਾਖਲ ਹਨ। 106 ਮਰੀਜ਼ ਇਹੋ ਜਿਹੇ ਨੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਵੈਂਟੀਲੇਟਰ ਸਪੋਰਟ 'ਤੇ ਹਨ। ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜ਼ਾ ਬਰਕਰਾਰ, ਮਹੀਨਾਵਾਰੀ ਗਰਾਂਟ ਵੀ ਨਹੀਂ ਹਈ ਨਸੀਬ 26 ਨਵੇਂ ਮਰੀਜ਼ਾਂ ਨੂੰ ਆਈਸੀਯੂ ਵਿੱਚ ਦਾਖਲ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 8, ਬਠਿੰਡਾ ਤੋਂ 1, ਜਲੰਧਰ ਤੋਂ 12, ਫਰੀਦਕੋਟ ਤੋਂ 3 ਅਤੇ ਪਟਿਆਲਾ ਤੋਂ 2 ਮਰੀਜ਼ ਸ਼ਾਮਲ ਹਨ। ਇਸੀ ਦੇ ਨਾਲ ਫਰੀਦਕੋਟ ਤੋਂ 1, ਲੁਧਿਆਣਾ ਤੋਂ 1 ਅਤੇ ਐਸ.ਏ.ਐਸ.ਨਗਰ ਤੋਂ 4 ਦੀ ਕੁੱਲ ਸੰਖਿਆ ਨਾਲ 6 ਨਵੇਂ ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਪਾਇਆ ਗਿਆ ਹੈ। 6479 ਡਿਸਚਾਰਜ ਕੀਤੇ ਗਏ ਮਰੀਜ਼ਾਂ ਵਿਚੋਂ ਅੰਮ੍ਰਿਤਸਰ ਤੋਂ 555, ਬਰਨਾਲਾ ਤੋਂ 89, ਬਠਿੰਡਾ ਤੋਂ 373, ਫਰੀਦਕੋਟ ਤੋਂ 97, ਫਾਜ਼ਿਲਕਾ ਤੋਂ 77, ਫਿਰੋਜ਼ਪੁਰ ਤੋਂ 147, ਫਤਹਿਗੜ੍ਹ ਸਾਹਿਬ ਤੋਂ 128, ਗੁਰਦਾਸਪੁਰ ਤੋਂ 143, ਹੁਸ਼ਿਆਰਪੁਰ ਤੋਂ 572, ਜਲੰਧਰ ਤੋਂ 596, ਕਪੂਰਥਲਾ ਤੋਂ 217, ਲੁਧਿਆਣਾ ਤੋਂ 1034, ਮਾਨਸਾ ਤੋਂ 209, ਮੋਗਾ ਤੋਂ 40, ਮੁਕਤਸਰ ਤੋਂ 135, ਪਠਾਨਕੋਟ ਤੋਂ 102, ਪਟਿਆਲਾ ਤੋਂ 551, ਰੋਪੜ ਤੋਂ 346, ਸੰਗਰੂਰ ਤੋਂ 129, ਐਸ.ਏ.ਐਸ ਨਗਰ ਤੋਂ 695 ਅਤੇ ਤਰਨ ਤਾਰਨ ਤੋਂ 244 ਮਰੀਜ਼ ਡਿਸਚਾਰਜ ਕੀਤੇ ਗਏ ਦੱਸੇ ਜਾ ਰਹੇ ਹਨ। ਇਸੀ ਦੇ ਨਾਲ 39 ਨਵੀਆਂ ਮੌਤਾਂ ਦੀ ਸੰਖਿਆ ਰਿਪੋਰਟ ਕੀਤੀ ਗਈ ਹੈ। ਅੰਮ੍ਰਿਤਸਰ ਤੋਂ 5, ਬਠਿੰਡਾ ਤੋਂ 1, ਫ਼ਤਹਿਗੜ੍ਹ ਸਾਹਿਬ ਤੋਂ 2, ਫਿਰੋਜ਼ਪੁਰ ਤੋਂ 3, ਗੁਰਦਾਸਪੁਰ ਤੋਂ 3, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 4, ਕਪੂਰਥਲਾ ਤੋਂ 1, ਲੁਧਿਆਣਾ ਤੋਂ 7, ਮਾਨਸਾ ਤੋਂ 1, ਮੁਕਤਸਰ ਤੋਂ 1, ਪਟਿਆਲਾ ਤੋਂ 6, ਅਤੇ ਐਸ.ਏ.ਐਸ.ਨਗਰ ਤੋਂ 3 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਪਿੰਡ ਭਿੰਡੀ ਔਲਖ ’ਚ ਫੜ੍ਹੇ ਵਿਅਕਤੀ ਤੋਂ ਸਖ਼ਤੀ ਨਾਲ ਪੁੱਛਗਿੱਛ ਹੋਵੇ-ਐਡਵੋਕੇਟ ਧਾਮੀ ਪੰਜਾਬ ਵਿਚ ਹੁਣ ਤੱਕ 17570141 ਨਮੂਨੇ ਇਕੱਠੇ ਕੀਤੇ ਗਏ ਹਨ ਜਿਨ੍ਹਾਂ ਵਿਚੋਂ 719142 ਮਰੀਜ਼ਾਂ ਦੀ ਕੋਵਿਡ19 ਰਿਪੋਰਟ ਪੋਜ਼ੀਟਿਵ ਆਈ ਹੈ। ਡਿਸਚਾਰਜ ਕੀਤੇ ਗਏ ਮਰੀਜ਼ਾਂ ਦੀ ਗਿਣਤੀ 656474 ਪਹੁੰਚ ਚੁੱਕੀ ਹੈ। - PTC News