ਪਾਕਿਸਤਾਨ 'ਚ 56 ਸਾਲਾ ਵਿਅਕਤੀ ਨੇ ਕੀਤਾ 5ਵਾਂ ਵਿਆਹ
ਪੇਸ਼ਾਵਰ, 3 ਅਕਤੂਬਰ: ਹਰ ਕਿਸੇ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਸੱਚਾ ਪਿਆਰ ਮਿਲਦਾ ਹੈ। ਪਰ ਇੱਥੇ ਪਾਕਿਸਤਾਨ ਵਿੱਚ ਰਹਿਣ ਵਾਲੇ 56 ਸਾਲਾ ਸ਼ੌਕਤ ਨੂੰ ਪੰਜਵੀਂ ਵਾਰ ਸੱਚਾ ਪਿਆਰ ਮਿਲਿਆ। ਸ਼ੌਕਤ ਨੇ ਪੰਜਵਾਂ ਵਿਆਹ ਕੀਤਾ ਹੈ। ਸ਼ੌਕਤ ਦੀਆਂ ਪਹਿਲਾਂ ਹੀ ਦਸ ਧੀਆਂ ਅਤੇ ਇੱਕ ਪੁੱਤਰ ਹੈ। ਇਸ ਤੋਂ ਇਲਾਵਾ 40 ਪੋਤੇ-ਪੋਤੀਆਂ ਸਮੇਤ 62 ਮੈਂਬਰਾਂ ਦਾ ਵੱਡਾ ਪਰਿਵਾਰ ਹੈ। ਇਕ ਪਾਕਿਸਤਾਨੀ ਯੂ-ਟਿਊਬ ਚੈਨਲ ਨਾਲ ਗੱਲਬਾਤ ਦੌਰਾਨ ਸ਼ੌਕਤ ਨੇ ਹੱਸਦਿਆਂ ਕਿਹਾ ਕਿ ਧੀਆਂ ਨਾਲ ਮੇਰਾ ਇਕੱਲਾਪਣ ਨਹੀਂ ਦੇਖਿਆ ਗਿਆ, ਇਸ ਲਈ ਵਿਆਹ ਕਰ ਲਿਆ। ਸ਼ੌਕਤ ਅਨੁਸਾਰ ਉਸ ਦੀਆਂ ਚਾਰ ਪਤਨੀਆਂ ਹੁਣ ਜ਼ਿੰਦਾ ਨਹੀਂ ਹਨ। ਪਾਕਿਸਤਾਨ ਦੇ ਰਹਿਣ ਵਾਲੇ ਸ਼ੌਕਤ ਦੀ ਕਹਾਣੀ ਯੂ-ਟਿਊਬਰ ਯਾਸਿਲ ਸ਼ਮੀ ਨੇ ਸ਼ੇਅਰ ਕੀਤੀ ਹੈ। ਉਸ ਨੇ ਪਿਛਲੇ ਸਾਲ ਮਾਰਚ ਵਿੱਚ ਸ਼ੌਕਤ ਦੀ ਇੰਟਰਵਿਊ ਲਈ ਸੀ। ਇਸ ਮਜ਼ਾਕੀਆ ਇੰਟਰਵਿਊ 'ਚ ਉਸ ਨੇ ਅਜਿਹੀਆਂ ਗੱਲਾਂ ਕਹੀਆਂ ਕਿ ਸ਼ਰਮ ਅਤੇ ਉਸ ਦੀ ਨਵੀਂ ਦੁਲਹਨ ਦਾ ਚਿਹਰਾ ਲਾਲ ਹੋ ਗਿਆ। ਡੇਲੀ ਪਾਕਿਸਤਾਨ ਨਾਲ ਗੱਲ ਕਰਦੇ ਹੋਏ, ਸ਼ੌਕਤ ਨੇ ਦੱਸਿਆ ਕਿ ਕਿਵੇਂ ਉਸ ਦੀਆਂ ਦੋ ਅਣਵਿਆਹੀਆਂ ਧੀਆਂ ਨੇ ਜ਼ੋਰ ਪਾਇਆ ਕਿ ਉਹ ਆਖਰੀ ਵਾਰ ਵਿਆਹ ਕਰ ਲਵੇ ਅਤੇ ਚੰਗੇ ਲਈ ਸੈਟਲ ਹੋ ਜਾਵੇ। ਯੂ-ਟਿਊਬਰ ਨੇ ਸ਼ੌਕਤ ਦੀ ਨਵੀਂ ਦੁਲਹਨ ਨੂੰ ਪੁੱਛਿਆ ਕਿ ਉਹ ਇਸ ਵਿਆਹ ਬਾਰੇ ਕਿਵੇਂ ਮਹਿਸੂਸ ਕਰ ਰਹੀ ਹੈ? ਪਤਨੀ ਨੇ ਕਿਹਾ ਕਿ ਉਹ ਇਸ ਵੱਡੇ ਪਰਿਵਾਰ ਨਾਲ ਖੁਸ਼ ਹੈ ਅਤੇ ਖੁਸ਼ ਰਹੇਗੀ। ਫਿਰ ਯਾਸੀਲ ਸ਼ਮੀ ਨੇ ਪੁੱਛਿਆ ਕਿ ਕੀ ਤੁਸੀਂ ਖਾਣਾ ਬਣਾਉਂਦੇ ਸਮੇਂ ਥੱਕ ਨਹੀਂ ਜਾਓਗੇ? 62 ਲੋਕਾਂ ਦਾ ਪਰਿਵਾਰ ਹੈ, ਜੇਕਰ ਕੋਈ ਵਿਅਕਤੀ 2-2 ਚਪਾਤੀਆਂ ਵੀ ਖਾ ਲਵੇ ਤਾਂ ਤੁਹਾਨੂੰ 124 ਬਣਾਉਣੀਆਂ ਪੈਣਗੀਆਂ। ਜਵਾਬ ਵਿੱਚ ਦੁਲਹਨ ਨੇ ਹੇਠਾਂ ਦੇਖਿਆ ਅਤੇ ਕਿਹਾ ਕੋਈ ਵੀ ਅਜਿਹਾ ਨਹੀਂ ਕਰੇਗਾ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਬਹੁ-ਵਿਆਹਿਆ ਵਿਅਕਤੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੋਵੇ। ਹਾਲ ਹੀ 'ਚ ਸਾਊਦੀ ਅਰਬ ਦੇ ਰਹਿਣ ਵਾਲੇ 63 ਸਾਲਾ ਅਬੂ ਅਬਦੁੱਲਾ ਆਪਣੇ 53 ਵਿਆਹਾਂ ਨੂੰ ਲੈ ਕੇ ਚਰਚਾ 'ਚ ਆਏ ਸਨ। ਇਕ ਸਵਾਲ ਦੇ ਜਵਾਬ 'ਚ ਅੱਬੂ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਸਥਿਰਤਾ ਲਈ ਵਿਆਹ ਕੀਤਾ ਹੈ ਨਾ ਕਿ ਮੌਜ-ਮਸਤੀ ਲਈ। -PTC News