Wed, Nov 13, 2024
Whatsapp

ਸਾਮਾਨ ਖਰੀਦਣ ਗਈ 5 ਸਾਲ ਦੀ ਬਾਲੜੀ ਨੂੰ ਆਵਾਰਾ ਕੁੱਤਿਆਂ ਨੇ ਮਾਰ ਮੁਕਾਇਆ

Reported by:  PTC News Desk  Edited by:  Jasmeet Singh -- October 22nd 2022 03:12 PM
ਸਾਮਾਨ ਖਰੀਦਣ ਗਈ 5 ਸਾਲ ਦੀ ਬਾਲੜੀ ਨੂੰ ਆਵਾਰਾ ਕੁੱਤਿਆਂ ਨੇ ਮਾਰ ਮੁਕਾਇਆ

ਸਾਮਾਨ ਖਰੀਦਣ ਗਈ 5 ਸਾਲ ਦੀ ਬਾਲੜੀ ਨੂੰ ਆਵਾਰਾ ਕੁੱਤਿਆਂ ਨੇ ਮਾਰ ਮੁਕਾਇਆ

Stray dogs kill 5 years old: ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਆਵਾਰਾ ਕੁੱਤਿਆਂ ਦੇ ਹਮਲੇ 'ਚ ਪੰਜ ਸਾਲ ਦੀ ਬੱਚੀ ਦੀ ਮੌਤ ਹੋ ਗਈ। ਦੁਪਹਿਰ ਸਮੇਂ ਸੜਕ 'ਤੇ ਅੱਧੇ ਦਰਜਨ ਤੋਂ ਵੱਧ ਕੁੱਤਿਆਂ ਨੇ ਲੜਕੀ 'ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਹਮਲੇ ਦੌਰਾਨ ਕੋਈ ਵੀ ਉਸ ਦੇ ਨਾਲ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਿਤਾ ਮਜ਼ਦੂਰ ਹੈ ਅਤੇ ਉਹ ਕੰਮ 'ਤੇ ਗਿਆ ਹੋਇਆ ਸੀ। ਸਿਵਲ ਸਰਜਨ ਨੇ ਦੱਸਿਆ ਕਿ ਜ਼ਖਮੀ ਲੜਕੀ ਨੂੰ ਬੇਦੀਆ ਦੇ ਸਰਕਾਰੀ ਹਸਪਤਾਲ ਅਤੇ ਬਾਅਦ ਵਿਚ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਖੇਤ ਵਿੱਚ ਕੰਮ ਕਰਨ ਗਿਆ ਹੋਇਆ ਸੀ। ਇਸ ਦੌਰਾਨ ਉਸ ਦੀ ਲੜਕੀ ਘਰ ਦੇ ਨੇੜੇ ਹੀ ਕਰਿਆਨੇ ਦੀ ਦੁਕਾਨ ’ਤੇ ਸਾਮਾਨ ਲੈਣ ਗਈ ਸੀ। ਇਸ ਦੌਰਾਨ ਅਚਾਨਕ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਦੇ ਵੱਢਣ ਕਾਰਨ ਬੱਚੀ ਦਾ ਕਾਫੀ ਖੂਨ ਵਹਿ ਗਿਆ ਸੀ। ਦਰਅਸਲ ਇਹ ਦਰਦਨਾਕ ਘਟਨਾ ਬੇਦੀਆ ਥਾਣਾ ਖੇਤਰ ਦੇ ਬਕਾਵਾ ਪਿੰਡ ਦੀ ਹੈ। ਪੁਲਿਸ ਅਨੁਸਾਰ ਮਾਸੂਮ ਲੜਕੀ ਸੋਨੀਆ ਆਪਣੇ ਘਰ ਤੋਂ ਸਾਮਾਨ ਲੈਣ ਲਈ ਕਰਿਆਨੇ ਦੀ ਦੁਕਾਨ 'ਤੇ ਜਾ ਰਹੀ ਸੀ। ਇਸ ਦੌਰਾਨ ਕੁੱਤਿਆਂ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਗਰਦਨ ਫੜ੍ਹ ਲਈ। ਰੌਲਾ ਪੈਣ 'ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਮਾਸੂਮ ਨੂੰ ਕੁੱਤਿਆਂ ਦੀ ਪਕੜ ਤੋਂ ਛੁਡਵਾਇਆ। ਘਟਨਾ ਤੋਂ ਬਾਅਦ ਬੱਚੀ ਨੂੰ ਪਹਿਲਾਂ ਬਦੀਆ ਹਸਪਤਾਲ ਲਿਜਾਇਆ ਗਿਆ। ਇੱਥੋਂ ਡਾਕਟਰਾਂ ਨੇ ਮੁਢਲੇ ਇਲਾਜ ਤੋਂ ਬਾਅਦ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ। ਇਸ ਦੇ ਨਾਲ ਹੀ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਕੁੱਤਿਆਂ ਦੇ ਹਮਲੇ 'ਚ ਬੱਚੀ ਦੀ ਮੌਤ ਨੇ ਪੂਰੇ ਇਲਾਕੇ 'ਚ ਹੜਕੰਪ ਮਚਾ ਦਿੱਤਾ ਹੈ। ਇਹ ਵੀ ਪੜ੍ਹੋ: ਪੁਲਿਸ ਦੇ ਨਾਕੇ ਤੋਂ ਥੋੜ੍ਹੀ ਦੂਰ ਲੜਕੀ ਕੋਲੋਂ ਮੋਬਾਈਲ ਖੋਹਿਆ, ਸੀਸੀਟੀਵੀ 'ਚ ਵਾਰਦਾਤ ਹੋਈ ਕੈਦ ਜ਼ਿਲ੍ਹਾ ਹਸਪਤਾਲ ਪੁਲਿਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਬੀੜੀਆ ਥਾਣੇ ਦੇ ਬਕਵਾਨ ਤੋਂ ਕੁੱਤੇ ਦੇ ਕੱਟਣ ਨਾਲ ਗੰਭੀਰ ਜ਼ਖ਼ਮੀ ਹੋਈ ਲੜਕੀ ਨੂੰ ਹਸਪਤਾਲ ਲੈ ਕੇ ਗਿਆ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਕੁੱਤਿਆਂ ਨੇ ਲੜਕੀ ਦਾ ਗਲਾ ਬੁਰੀ ਤਰ੍ਹਾਂ ਨਾਲ ਫੜ੍ਹ ਲਿਆ ਸੀ। ਦੱਸ ਦੇਈਏ ਕਿ ਸ਼ਨੀਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਬੱਚੀ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। -PTC News


Top News view more...

Latest News view more...

PTC NETWORK