ਪਾਕਿਸਤਾਨ 'ਚ ਅੱਤਵਾਦੀਆਂ ਦੇ ਹਮਲੇ ਵਿਚ 5 ਸੁਰੱਖਿਆ ਬਲਾਂ ਦੀ ਹੋਈ ਮੌਤ
ਇਸਲਾਮਾਬਾਦ - ਪਾਕਿਸਤਾਨ ਵਿਚ 5 ਸੁਰੱਖਿਆ ਬਲਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਇਹ ਘਟਨਾ ਪਾਕਿਸਤਾਨ ਦੇ ਉੱਤਰ-ਪੱਛਮੀ ਖ਼ੈਬਰ ਪਖਤੂਨਵਾ ਸੂਬੇ ਵਿਚ ਵਾਪਰੀ ਹੈ ਜਿਥੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ 'ਤੇ ਹਮਲਾ ਕੀਤਾ ਤੇ ਜਿਸ ਦੇ ਨਤੀਜੇ ਵਜੋਂ 5 ਪਾਕਿਸਤਾਨੀ ਜਵਾਨ ਮਾਰੇ ਗਏ।
ਪਾਕਿ ਫੌਜ ਦੇ ਪੀਆਰ ਵਿਭਾਗ ਨੇ ਸ਼ਨੀਵਾਰ ਰਾਤ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਾਰੇ ਗਏ ਲੋਕਾਂ ਵਿੱਚ, ਅਰਧ ਸੈਨਿਕ ਫਰੰਟੀਅਰ ਕੋਰ ਦੇ ਚਾਰ ਮੈਂਬਰ ਅਤੇ ਇੱਕ ਲੇਵੀ ਗੱਡੀ ਵਿੱਚ ਸਨ। ਦੱਸ ਦਈਏ ਕਿ ਇਹ ਉਹੀ ਖੇਤਰ ਹੈ ਜਿੱਥੇ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦੇ ਅੱਤਵਾਦੀ ਸਰਗਰਮ ਹਨ।
ਇਮਰਾਨ ਖਾਨ ਉਨ੍ਹਾਂ ਨਾਲ ਗੱਲਬਾਤ ਦਾ ਦਾਅਵਾ ਕਰ ਰਹੇ ਹਨ। ਮੰਨਿਆ ਜਾਂਦਾ ਹੈ ਕਿ ਟੀਟੀਪੀ ਨੇ ਦੋ ਦਿਨ ਪਹਿਲਾਂ ਪਾਕਿਸਤਾਨੀ ਫੌਜ ਦੇ ਹੱਥੋਂ ਆਪਣੇ ਇੱਕ ਕਮਾਂਡਰ ਦੀ ਮੌਤ ਦਾ ਬਦਲਾ ਲਿਆ ਸੀ।
-PTC News