Serial blasts case: ਅਹਿਮਦਾਬਾਦ ਧਮਾਕੇ ਮਾਮਲੇ 'ਚ 49 ਦੋਸ਼ੀ ਕਰਾਰ, 28 ਬਰੀ
Ahmedabad Serial Blast Case: 2008 ਦੇ ਅਹਿਮਦਾਬਾਦ ਲੜੀਵਾਰ ਧਮਾਕਿਆਂ ਦੇ ਕੇਸ ਵਿੱਚ, ਗੁਜਰਾਤ ਦੀ ਇੱਕ ਅਦਾਲਤ ਨੇ ਅੱਜ ਇਸ ਮਾਮਲੇ ਵਿੱਚ 49 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ 28 ਨੂੰ ਬਰੀ ਕਰ ਦਿੱਤਾ। ਸਾਰੇ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕੱਲ੍ਹ ਸਵੇਰੇ 10.30 ਵਜੇ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਮਾਮਲੇ 'ਚ ਫੈਸਲਾ 2 ਫਰਵਰੀ ਨੂੰ ਹੀ ਆਉਣਾ ਸੀ ਪਰ 30 ਜਨਵਰੀ ਨੂੰ ਹੀ ਵਿਸ਼ੇਸ਼ ਅਦਾਲਤ ਦੇ ਜੱਜ ਏਆਰ ਪਟੇਲ ਕੋਰੋਨਾ ਨਾਲ ਸੰਕਰਮਿਤ ਹੋ ਗਏ, ਜਿਸ ਕਾਰਨ ਫੈਸਲਾ ਟਾਲਣਾ ਪਿਆ। 26 ਜੁਲਾਈ 2008, ਇਹ ਉਹ ਦਿਨ ਸੀ ਜਦੋਂ ਕਰੀਬ ਇੱਕ ਘੰਟੇ ਵਿੱਚ 21 ਬੰਬ ਧਮਾਕਿਆਂ ਨੇ ਅਹਿਮਦਾਬਾਦ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੂਰੇ ਸ਼ਹਿਰ ਵਿਚ ਹੋਏ ਇਨ੍ਹਾਂ ਧਮਾਕਿਆਂ ਵਿਚ ਘੱਟੋ-ਘੱਟ 56 ਲੋਕ ਮਾਰੇ ਗਏ ਸਨ ਅਤੇ 200 ਜ਼ਖਮੀ ਹੋ ਗਏ ਸਨ। ਧਮਾਕਿਆਂ ਦੀ ਜਾਂਚ ਕਈ ਸਾਲ ਚੱਲੀ ਅਤੇ 80 ਦੇ ਕਰੀਬ ਦੋਸ਼ੀਆਂ 'ਤੇ ਮੁਕੱਦਮਾ ਚਲਾਇਆ ਗਿਆ। ਪੁਲਿਸ ਨੇ ਅਹਿਮਦਾਬਾਦ ਵਿੱਚ 20 ਐਫਆਈਆਰ ਦਰਜ ਕੀਤੀਆਂ ਸਨ, ਜਦੋਂ ਕਿ ਸੂਰਤ ਵਿੱਚ 15 ਹੋਰ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ (ਆਈਐਮ) ਅਤੇ ਪਾਬੰਦੀਸ਼ੁਦਾ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਨਾਲ ਜੁੜੇ ਲੋਕਾਂ ਨੇ ਸ਼ਹਿਰ ਵਿੱਚ ਧਮਾਕੇ ਕੀਤੇ ਹਨ। ਪੁਲਿਸ ਦਾ ਮੰਨਣਾ ਹੈ ਕਿ ਆਈਐਮ ਦੇ ਅੱਤਵਾਦੀਆਂ ਨੇ 2002 ਦੇ ਗੋਧਰਾ ਦੰਗਿਆਂ ਦੇ ਜਵਾਬ ਵਿੱਚ ਇਹ ਧਮਾਕੇ ਕੀਤੇ ਸਨ। ਅਦਾਲਤ ਵੱਲੋਂ ਸਾਰੀਆਂ 35 ਐਫਆਈਆਰਜ਼ ਨੂੰ ਮਿਲਾਉਣ ਤੋਂ ਬਾਅਦ ਮੁਕੱਦਮਾ ਚਲਾਇਆ ਗਿਆ, ਕਿਉਂਕਿ ਪੁਲਿਸ ਜਾਂਚ ਵਿੱਚ ਦਾਅਵਾ ਕੀਤਾ ਗਿਆ ਸੀ ਕਿ "ਉਹ ਇੱਕ ਹੀ ਸਾਜ਼ਿਸ਼ ਦਾ ਹਿੱਸਾ ਸਨ। ਇਸ ਹਮਲੇ ਤੋਂ ਬਾਅਦ, ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਸੀ।" ਗੁਜਰਾਤ ਦੇ ਮੌਜੂਦਾ ਡੀਜੀਪੀ ਆਸ਼ੀਸ਼ ਭਾਟੀਆ ਦੀ ਅਗਵਾਈ ਵਿੱਚ ਸ਼ਾਨਦਾਰ ਅਫਸਰਾਂ ਦੀ ਇੱਕ ਟੀਮ ਬਣਾਈ ਗਈ ਸੀ। ਧਮਾਕੇ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ 27 ਤਰੀਕ ਨੂੰ ਅਹਿਮਦਾਬਾਦ ਦੇ ਦੌਰੇ 'ਤੇ ਆਏ ਸਨ। ਇਥੇ ਪੜ੍ਹੋ ਹੋਰ ਖ਼ਬਰਾਂ: Punjab elections 2022: ਅੱਜ ਨਵਾਂਸ਼ਹਿਰ 'ਚ ਬਸਪਾ ਸੁਪਰੀਮੋ ਮਾਇਆਵਤੀ ਕਰਨਗੇ ਚੋਣ ਰੈਲੀ -PTC News