ਪੰਜਾਬ 'ਚ 24 ਘੰਟਿਆਂ ਵਿੱਚ 4189 ਨਵੇਂ ਮਾਮਲੇ ਦਰਜ, 45 ਦੀ ਮੌਤ
ਚੰਡੀਗੜ੍ਹ: ਰੋਜ਼ਾਨਾ ਮੈਡੀਕਲ ਬੁਲੇਟਿਨ ਮੁਤਾਬਕ ਪੰਜਾਬ ਵਿੱਚ ਵੀਰਵਾਰ ਨੂੰ ਕੋਵਿਡ ਨਾਲ 45 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਇਸੀ ਦੇ ਨਾਲ ਕੋਵਿਡ ਸਕਾਰਤਮਕਤਾ ਦੇ 4189 ਨਵੇਂ ਮਾਮਲੇ ਸਾਹਮਣੇ ਆਏ। ਜਿਸ ਨਾਲ ਕੁੱਲ ਸੰਕਰਮਣ ਦੀ ਗਿਣਤੀ 732135 ਪਹੁੰਚ ਗਈ ਹੈ। ਇਹ ਵੀ ਪੜ੍ਹੋ: ਵਿੱਤੀ ਸੰਕਟ ਸਮੇਂ ਮਾਪੇ ਬੱਚਿਆਂ ਨਾਲ ਘੱਟ ਗੱਲ ਕਰਦੇ ਹਨ: ਅਧਿਐਨ ਇਹ ਮੌਤਾਂ ਗੁਰਦਾਸਪੁਰ, ਬਰਨਾਲਾ, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ ਅਤੇ ਮੋਗਾ ਸਮੇਤ ਕਈ ਜ਼ਿਲ੍ਹਿਆਂ 'ਚ ਹੋਈਆਂ ਹਨ। ਹੁਣ ਤੱਕ, ਸੂਬੇ ਵਿੱਚ ਲਾਗ ਨਾਲ 17129 ਜਾਨਾਂ ਜਾ ਚੁੱਕੀਆਂ ਹਨ ਇਸੀ ਦੇ ਨਾਲ ਐਕਟਿਵ ਕੇਸ ਦੀ ਗਿਣਤੀ 36941 ਪਹੁੰਚ ਗਈ ਹੈ। ਤਾਜ਼ਾ ਕੇਸਾਂ ਵਿੱਚੋਂ ਮੋਹਾਲੀ ਵਿੱਚ 724, ਲੁਧਿਆਣਾ ਵਿੱਚ 442 ਅਤੇ ਜਲੰਧਰ ਵਿੱਚ 439 ਮਾਮਲੇ ਸਾਹਮਣੇ ਆਏ ਹਨ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਕੁੱਲ 1185 ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਜਦਕਿ 94 ਗੰਭੀਰ ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ। ਪਿਛਲੇ ਇੱਕ ਦਿਨ ਵਿੱਚ ਕੁੱਲ 7426 ਲੋਕ ਸੰਕਰਮਣ ਤੋਂ ਠੀਕ ਹੋਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 678065 ਪਹੁੰਚ ਗਈ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੋਵਿਡ-19 ਦੇ 565 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੰਜਾਬ-ਹਰਿਆਣਾ ਦੀ ਰਾਜਧਾਨੀ 'ਚ ਸਕਾਰਤਮਕਤਾ ਦੀ ਕੁੱਲ ਗਿਣਤੀ 87983 ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਸ਼ਹਿਰ ਵਿੱਚ ਤਿੰਨ ਹੋਰ ਮੌਤਾਂ ਹੋਣ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 1108 ਪਹੁੰਚ ਗਈ ਹੈ। ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਆਸਟ੍ਰੇਲੀਆ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਦਿੱਤੀਆਂ ਸ਼ੁਭਕਾਮਨਾਵਾਂ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 5420 ਸੀ ਜਦੋਂ ਕਿ ਰਿਕਵਰੀ ਦੀ ਗਿਣਤੀ 81455 ਸੀ। - PTC News