ਗੁਆਂਢੀ ਬਣ ਕੇ ਆਏ 4 ਵਿਅਕਤੀਆਂ ਨੇ ਫਾਇਨਾਂਸ ਕੰਪਨੀ ਤੋਂ ਲੁੱਟੇ 4 ਲੱਖ ਰੁਪਏ
ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਦੇ ਏਸੀਪੀ ਸਾਊਥ ਅਧੀਨ ਆਉਂਦੇ ਇਲਾਕੇ ਵਿੱਚ ਫਾਇਨਾਂਸ ਕੰਪਨੀ ਵਿੱਚ ਪਿਸਤੌਲ ਦੇ ਜ਼ੋਰ ਉਤੇ 4 ਲੱਖ 9 ਹਜ਼ਾਰ ਰੁਪਏ ਦੀ ਲੁੱਟ ਵਾਰਦਾਤ ਵਾਪਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਨਾਂਸ ਕੰਪਨੀ ਦੇ ਮੈਨੇਜਰ ਮਾਨ ਸਿੰਘ ਤਿਆਗੀ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ ਦੇ ਅੰਦਰ ਬੈਠ ਕੇ ਨਕਦੀ ਗਿਣ ਰਿਹਾ ਸੀ ਕਿ ਅਚਾਨਕ ਦਫਤਰ ਦਾ ਦਰਵਾਜ਼ਾ ਖੜਕਣ ਦੀ ਆਵਾਜ਼ ਆਈ। ਉਸ ਦੇ ਪੁੱਛਣ ਉਤੇ ਵਿਅਕਤੀ ਨੇ ਆਪਣੇ ਆਪ ਨੂੰ ਗੁਆਂਢੀ ਦੱਸਿਆ ਤੇ ਉਸ ਦੇ ਨਾਲ ਤਿੰਨ ਜਣੇ ਹੋਰ ਵੀ ਸਨ। ਚਾਰਾਂ ਨੇ ਪਿਸਤੌਲ ਜ਼ੋਰ ਉਤੇ ਉਨ੍ਹਾਂ ਨੂੰ ਬੰਦੀ ਬਣਾ ਕੇ 4 ਲੱਖ 9 ਹਜ਼ਾਰ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਲਈ ਵਰਤੀ ਗਈ ਕਾਲੀ ਬਲੈਨੋ ਗੱਡੀ ਦਾ ਨੰਬਰ ਨੋਟ ਕੀਤਾ ਗਿਆ ਹੈ ਪਰ ਪੁਲਿਸ ਤਫਤੀਸ਼ ਵਿੱਚ ਉਹ ਜਾਅਲੀ ਨਿਕਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਏਸੀਪੀ ਸਾਊਥ ਨੇ ਦੱਸਿਆ ਕਿ ਇਹ ਲੁੱਟ ਇਕ ਕੋਠੀ ਵਿਚ ਚਲਾਈ ਜਾ ਰਹੀ ਫਾਇਨਾਂਸ ਕੰਪਨੀ ਦੇ ਦਫਤਰ ਵਿੱਚ ਹੋਈ ਹੈ। 4 ਬੰਦੇ ਕਾਲੀ ਬਲੈਨੋ ਗੱਡੀ ਵਿਚ ਆਏ ਤੇ ਪਿਸਤੌਲ ਵਿਖਾ ਕੇ 4 ਲੱਖ 9 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ। ਪੁਲਿਸ ਨੇ ਮੌਕੇ ਉਤੇ ਪਹੁੰਚ ਜਾਂਚ ਕੀਤੀ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਨੇ ਇਸ ਮਾਮਲੇ ਸਬੰਧੀ ਲੋਕਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਲੁੱਟ ਖੋਹ, ਹਮਲਿਆਂ ਤੇ ਚੋਰੀਆਂ ਦੀ ਵਾਰਦਾਤਾਂ ਵਿਚ ਕਾਫੀ ਵਾਧਾ ਹੋ ਗਿਆ ਹੈ। ਇਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਹੈ। ਪੁਲਿਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋ ਰਹੀਆਂ ਹਨ। ਲੋਕਾਂ ਨੂੰ ਅਪਰਾਧਿਕ ਗਤੀਵਿਧੀਆਂ ਉਤੇ ਸ਼ਿਕੰਜਾ ਪਾਉਣ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ : ਪੰਜ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਏ ਪਤੀ-ਪਤਨੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ