Wed, Dec 11, 2024
Whatsapp

ਸ਼ਰਮਨਾਕ ! ਹੁਣ 4 ਡਲਿਵਰੀ ਬੁਆਏਜ਼ ਨੇ ਔਰਤ ਨਾਲ ਕੀਤਾ ਗੈਂਗਰੇਪ

Reported by:  PTC News Desk  Edited by:  Jagroop Kaur -- October 04th 2020 04:04 PM -- Updated: October 04th 2020 04:07 PM
ਸ਼ਰਮਨਾਕ ! ਹੁਣ 4 ਡਲਿਵਰੀ ਬੁਆਏਜ਼ ਨੇ ਔਰਤ ਨਾਲ ਕੀਤਾ ਗੈਂਗਰੇਪ

ਸ਼ਰਮਨਾਕ ! ਹੁਣ 4 ਡਲਿਵਰੀ ਬੁਆਏਜ਼ ਨੇ ਔਰਤ ਨਾਲ ਕੀਤਾ ਗੈਂਗਰੇਪ

ਗੁਰੂਗ੍ਰਾਮ : ਦੇਸ਼ ਭਰ 'ਚ ਇਕ ਤੋਂ ਬਾਅਦ ਇਕ ਬਲਾਤਕਾਰ ਦੇ ਮਾਮਲੇ ਵੱਧ ਰਹੇ ਹਨ। ਹਾਲ ਹੀ 'ਚ ਹਾਥਰਸ ਗੈਂਗਰੇਪ ਸਾਹਮਣੇ ਆਇਆ ਜਿਥੇ 19 ਸਾਲਾ ਕੁੜੀ ਨਾਲ ਕਰੂਰਤਾ ਵਰਤੀ ਗਈ। ਉਥੇ ਹੀ ਹੁਣ ਗੈਂਗਰੇਪ ਦਾ ਮਾਮਲਾ ਗੁਰੂਗਰਾਮ 'ਚ ਸਾਹਮਣੇ ਆਇਆ ਹੈ ਜਿਥੇ 32 ਸਾਲਾਂ ਦੀ ਇਕ ਮਹਿਲਾ ਨਾਲ ਚਾਰ ਨੌਜਵਾਨਾਂ ਨੇ ਬਲਾਤਕਾਰ ਜਿਹੀ ਘੋਨੋਣੀ ਕਰਤੂਤ ਨੂੰ ਅੰਜਾਮ ਦਿੱਤਾ ਹੈ। MNC executive gangraped by colleagues in Delhi, 2 arrested - The Financial Express ਜਾਣਕਾਰੀ ਮੁਤਾਬਿਕ ਬਲਾਤਕਾਰ ਦੀ ਇਹ ਘਟਨਾ ਗੁਰੂਗ੍ਰਾਮ ਦੇ ਫੇਜ਼ 2 ਦੇ ਪਾਸ਼ ਇਲਾਕੇ 'ਚ ਹੋਈ ਹੈ, ਅਤੇ ਬਲਾਤਕਾਰ ਦੇ ਇਹ ਚਾਰੋਂ ਹੀ ਮੁਲਜ਼ਮ ਡਲਿਵਰੀ ਬੁਆਏ ਵੱਜੋਂ ਕੰਮ ਕਰਦੇ ਸਨ, ਇਹਨਾਂ ਮੁਲਜ਼ਮਾਂ ਨੇ ਮਹਿਲਾ ਨਾਲ ਬਲਾਤਕਾਰ ਤੋਂ ਬਾਅਦ ਉਸ ਨਾਲ ਕੁੱਟਮਾਰ ਵੀ ਕੀਤੀ। ਪੀੜਤ ਔਰਤ ਇਸ ਵੇਲੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਪੀੜਤ ਦੀ ਹਾਲਤ ਦੇਖਦੇ ਹੋਏ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਰੈਫਰ ਕੀਤਾ ਗਿਆ.25-yr-old woman gang-raped, brutally thrashed in Gurugram; 4 arrestedਦਸਣਯੋਗ ਹੈ ਕਿ ਗੁਰੂਗ੍ਰਾਮ ਪੁਲਿਸ ਵੱਲੋਂ ਬਲਾਤਕਾਰ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ , ਜਿੰਨਾ ਦੀ ਪਹਿਚਾਣ ਪੰਕਜ ,ਪਵਨ, ਰੰਜਨ ਅਤੇ ਗੋਬਿੰਦਵੱਜੋਂ ਹੋਈ ਹੈ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਚਾਰੋ ਮੁਲਜ਼ਮਾਂ ਤੋਂ ਸੱਖਤੀ ਨਾਲ ਪੁੱਛਗਿੱਛ ਜਾਰੀ ਕਰਦੇ ਹਨ ਅਤੇ ਘਟਨਾ ਦੇ ਬਾਰੇ ਵਿੱਚ ਵੇਰਵੇ ਸਹਿਤ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ। https://youtu.be/rtexcBArxx8 ਫਿਲਹਾਲ ਪੁਲਿਸ ਵਲੋਂ ਪੀੜਤ ਦੇ ਹਾਲਤ 'ਚ ਸੁਧਾਰ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਰੰਭੀ ਜਾਏ।4 food delivery boys arrested for raping woman in Gurugram - India News ਜ਼ਿਕਰਯੋਗਹ ਹੈ ਕਿ ਮਹਿਲਾਵਾਂ ਖਿਲਾਫ ਲਗਾਤਾਰ ਅਪਰਾਧਾਂ 'ਚ ਵਾਧਾ ਹੋ ਰਿਹਾ ਹੈ , ਜੋ ਕਿ ਚਿੰਤਾ ਦਾ ਵਿਸ਼ਾ ਹੈ , ਅੱਜ ਲੋੜ ਹੈ ਇਨ੍ਹਾਂ ਘਿਨੌਣੀਆਂ ਕਰਤੂਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਦਮ ਚੁੱਕਣ ਦੀ ਤਾਂ ਜੋ ਆਉਣ ਵਾਲੇ ਸਮੇਂ 'ਚ ਦੇਸ਼ ਦੀ ਹੋਰ ਕੋਈ ਧੀ ਨਿਰਭਿਆ ਨਾ ਬਣ ਸਕੇ।


Top News view more...

Latest News view more...

PTC NETWORK