ਸਰਹੱਦੀ ਖੇਤਰ 'ਚੋਂ ਸਾਢੇ 4 ਕਿਲੋ RDX ਬਰਾਮਦ
ਗੁਰਦਾਸਪੁਰ: ਪਾਕਿਸਤਾਨ ਵੱਲੋਂ ਹਮੇਸ਼ਾ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਹਨ। ਸਰਹੱਦੀ ਖੇਤਰ ਵਿੱਚ ਬੀਐਸਐਫ ਨੇ ਕਾਰਵਾਈ ਕਰਦੇ ਵੱਡੀ ਬਰਾਮਦਗੀ ਕੀਤੀ ਹੈ। BSF ਨੇ ਗੁਰਦਾਸਪੁਰ ਸੈਕਟਰ, ਅੰਮ੍ਰਿਤਸਰ ਵਿੱਚ ਡ੍ਰੋਨ ਰਾਹੀਂ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ। BSF ਵੱਲੋਂ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ BSF ਨੂੰ ਦੋ ਕੰਟੇਨਰ ਮਿਲੇ ਜਿਸ ਵਿੱਚੋਂ ਸਾਢੇ ਚਾਰ ਕਿਲੋ ਦੇ ਕਰੀਬ RDX ਬਰਾਮਦ ਹੋਈ ਹੈ ਇਸ ਤੋਂ ਇਲਾਵਾ 6 ਡੈਟੋਨੇਟਰ ਇਲੈਕਟ੍ਰਿਕ, ਮੈਗਜ਼ੀਨ, ਪਿਸਤੌਲ ਤੇ ਹੋਰ ਵਿਸਫੋਟਕ ਸਮੱਗਰੀ ਮਿਲੀ ਹੈ।BSF ਦਾ ਕਹਿਣਾ ਹੈ ਕਿ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡ੍ਰੋਨ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਕਰੀਬ 1 ਵਜੇ ਗੁਰਦਾਸਪੁਰ ਸੈਕਟਰ ਦੇ ਪੰਜਗਰਾਈਂ ਇਲਾਕੇ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵੱਲ ਉੱਡਣ ਵਾਲੀ ਸ਼ੱਕੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਜਵਾਨਾਂ ਨੇ ਡ੍ਰੋਨ 'ਤੇ ਗੋਲੀਬਾਰੀ ਕੀਤੀ। BSF ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਘੱਗਰ ਤੇ ਸਿੰਘੋਕੇ ਦੇ ਇਲਾਕਿਆਂ 'ਚ ਸਰਚ ਅਭਿਆਨ ਦੌਰਾਨ ਹੁਣ ਤੱਕ ਸ਼ੱਕੀ ਨਸ਼ੀਲੇ ਪਦਾਰਥਾਂ ਵਾਲੇ ਦੋ ਪੀਲੇ ਰੰਗ ਦੇ ਪੈਕਟ ਬਰਾਮਦ ਕੀਤੇ ਗਏ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਪੈਕੇਟ ਵਿੱਚ ਪਿਸਤੌਲ ਵੀ ਲਪੇਟਿਆ ਹੋਇਆ ਸੀ ਤੇ ਇਹ ਖੇਪ ਵਾੜ ਤੋਂ 2.7 ਕਿਲੋਮੀਟਰ ਦੀ ਦੂਰੀ 'ਤੇ ਖੇਤ ਵਿੱਚੋਂ ਮਿਲੀ। ਇਹ ਵੀ ਪੜ੍ਹੋ:ਸੁਖਬੀਰ ਸਿੰਘ ਬਾਦਲ ਨੇ 'ਆਪ' ਤੇ ਕਾਂਗਰਸ ਨੂੰ ਲੈ ਕੇ ਕਹੀ ਇਹ ਵੱਡੀ -PTC News